ਪੰਨਾ:ਚਾਰੇ ਕੂਟਾਂ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿੱਦੋ-ਖੂੰਡੀ, ਜੰਡ-ਬਰਾਹਮਣ, ਨਾਲੇ ਗੁੱਲੀ-ਡੰਡਾ।
ਗੋਰਾ-ਬੱਗਾ ਪੰਜ-ਕਲਿਆਣੀ, ਮੀਣਾ-ਬੂਰਾ ਸੰਢਾ।
ਹਾਲੀ ਜੋਗਾਂ ਸਣੇ ਬਚਾਈਏ, ਟਲੀਆਂ ਦੀ ਟੁਣਕਾਰ-
ਅਮਨ ਪੁਕਾਰੇ......

ਚਰਖੀ-ਘੂਕਰ ਆਓ ਬਚਾਈਏ, ਨਾਲੇ ਪੀਂਘ-ਹੁਲਾਰੇ।
ਮਾਂਗਾਂ ਦੇ ਸੰਧੂਰ ਬਚਾਈਏ, ਨਾਲੇ ਘੁੰਡ-ਇਸ਼ਾਰੇ।
ਸੋਹਣੇ ਸੋਹਣੇ ਨੈਣ ਬਚਾਈਏ, ਦੰਦ ਮੋਤੀਆਂ ਹਾਰ-
ਅਮਨ ਪੁਕਾਰੇ......

ਆਓ ਬਚਾਈਏ ਗੁੱਡੀ-ਗੁੱਡਾ, ਗਹਿਣਿਆਂ ਭਰੀ ਪਟਾਰੀ।
ਆਓ ਬਚਾਈਏ ਸੂਈ-ਕਸੀਦਾ, ਸੁੱਭਰ ਤੇ ਫੁਲਕਾਰੀ।
ਆਓ ਬਚਾਈਏ ਸਣੇ ਰਿੜਕਣੇ, ਵੰਗਾਂ ਦੀ ਛਣਕਾਰ-
ਅਮਨ ਪੁਕਾਰੇ......

ਦੇਸ਼ ਦੀ ਦੌਲਤ ਆਓ ਬਚਾਈਏ, ਮਿਲਾਂ ਅਤੇ ਮਸ਼ੀਨਾਂ।
ਸੜਨੋਂ ਰਲ ਕੇ ਆਓ ਬਚਾਈਏ, ਢੋਲ ਵੰਝਲੀ ਬੀਨਾਂ।
ਆਸਾ, ਭੈਰੋਂ, ਦੀਪਕ, ਗਉੜੀ, ਠੁਮਰੀ ਸਣੇ ਮਲਾਰ
ਅਮਨ ਪੁਕਾਰੇ......

ਸੜਨੋਂ, ਆਓ ਬਚਾਈਏ ਰਲ ਕੇ, ਵੇਦ, ਗਰੰਥ, ਕੁਰਾਨ।
ਢੇਰੀ ਹੋਣੋ, ਆਓ ਬਚਾਈਏ, ਧਰਮਾਂ ਦੇ ਅਸਥਾਨ।
ਈਸਾ ਦੀ ਅੰਜੀਲ ਬਚਾਈਏ, ਬੁਧ ਜੀ ਦਾ ਪਰਚਾਰ-
ਅਮਨ ਪੁਕਾਰੇ......

ਨਿਕੜਿਆਂ ਦੇ ਆਓ ਬਚਾਈਏ, ਕਾਇਦੇ ਅਤੇ ਪੜ੍ਹਾਈਆਂ।
ਆਓ ਬਚਾਈਏ ਭਾਬੀਆਂ ਦੇ ਨਾਲ, ਦਿਓਰਾਂ ਦੀਆਂ ਲੜਾਈਆਂ।

-੭੩-