ਪੰਨਾ:ਚਾਰੇ ਕੂਟਾਂ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਓ ਬਚਾਈਏ ਮਾਵਾਂ ਨੇ ਜੋ, ਪਾਣੀ ਪੀਤੇ ਵਾਰ-
ਅਮਨ ਪੁਕਾਰੇ......

ਆਓ ਬਚਾਈਏ ਸੋਹਣੀਆਂ, ਹੀਰਾਂ, ਰਾਂਝੇ ਤੇ ਮਹੀਂਵਾਲ।
ਮਿਰਜ਼ੇ-ਸਾਹਿਬਾਂ ਆਓ ਬਚਾਈਏ, ਸੱਸੀ-ਪੁੰਨੂੰ ਨਾਲ।
ਘੋੜੀਆਂ ਸਣੇ ਬਚਾਈਏ ਲਾੜ੍ਹੇ, ਡੋਲਿਆਂ ਸਣੇ ਕਹਾਰ-
ਅਮਨ ਪੁਕਾਰੇ......

ਆਓ ਬਚਾਈਏ ਉਨਤੀ ਅਪਣੀ, ਨਾਲੇ ਕਿਰਤਾਂ-ਕਾਰਾਂ।
ਆਓ ਬਚਾਈਏ ਸਾਇੰਸ ਦੀਆਂ, ਸੋਚਾਂ ਅਤੇ ਵੀਚਾਰਾਂ।
ਆਓ ਬਚਾਈਏ ਕਵੀ, ਲਿਖਾਰੀ, ਆਪਣੇ ਚਿਤ੍ਰਕਾਰ-
ਅਮਨ ਪੁਕਾਰੇ......

ਆਓ ਬਚਾਈਏ ਸੂਲੀਆਂ ਉਤੇ, ਟੰਗੇ ਹੋਏ ਮਨਸੂਰ।
ਬਾਹਵਾਂ ਦੇ ਪਤਵਾਰ ਬਣਾ ਕੇ, ਪਾਰ ਲੰਘਾਈਏ ਪੂਰ।
ਅਮਨ-ਹੱਕ ਵਿਚ ਆਓ ਲਗਾਈਏ, ਨਾਵਿਆਂ ਦੀ ਭਰਮਾਰ-
ਅਮਨ ਪੁਕਾਰੇ......

ਕਠਿਆਂ ਹੋ ਕੇ ਜੰਗ ਬਾਜਾਂ ਦੇ, ਜੇ ਨਾ ਰਸਤੇ ਰੋਕੇ।
ਕੁਦਰਤ ਦੇ ਇਹ ਸਭ ਨਜ਼ਾਰੇ, ਜਾਣੇ ਅਗ ਵਿਚ ਝੋਕੇ।
ਦਿਸਣੀ ਨਾ ਕੋਈ ਮਹਿਲ ਅਟਾਰੀ, ਨਾ ਛੱਨਾਂ, ਨਾ ਢਾਰ-
ਅਮਨ ਪੁਕਾਰੇ......

ਦੁਕਾਨ-ਦਾਰਾਂ ਦੇ ਆਵੋ ਰਲ ਕੇ, ਤਕੜੀ-ਤੋਲ ਬਚਾਈਏ।
ਆਪਣੇ ਪੈਰੀਂ ਆਪ ਖਲੋ ਕੇ, ਆਪਣੇ ਬੋਲ ਬਚਾਈਏ।
ਬੰਬਾਂ ਦੀ ਅੱਗ ਠੰਢੀ ਕਰੀਏ, ਬਣ ਕੇ ਸਾਉਣ ਫੁਹਾਰ
ਅਮਨ ਪੁਕਾਰੇ......

-੭੪-