ਪੰਨਾ:ਚਾਰੇ ਕੂਟਾਂ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਂ ਦੀ ਲੋਰੀ

ਜੁਗ ਜੁਗ ਜੀਵੇਂ ਮੇਰੇ ਲਾਲ।
ਰਹਿਣ ਬਹਾਰਾਂ ਤੇਰੇ ਨਾਲ।
ਤੂੰ ਮੇਰੀਆਂ ਅਖੀਆਂ ਦਾ ਤਾਰਾ।
ਤੂੰ ਭੈਣਾਂ ਦਾ ਵੀਰ ਪਿਆਰਾ।
ਓਸ ਪਿਤਾ ਦੇ ਦਿਲ ਦਾ ਟੁਕੜਾ,
ਘਾਲਾਂ ਰਿਹਾ ਜੋ ਚਿਰ ਤੋਂ ਘਾਲ।
ਜੁਗ ਜੁਗ ਜੀਵੇਂ ਮੇਰੇ ਲਾਲ।

ਚੰਨ! ਚਾਨਣੀ ਨਾਰ ਹੈ ਤੇਰੀ।
ਜਗ ਦਾ ਰੂਪ ਉਤਾਰ ਹੈ ਤੇਰੀ।
ਵੇਖਣ ਦੇ ਲਈ ਰਸਤਾ ਤੇਰਾ,
ਤਾਰਿਆਂ ਲਏ ਨੇ ਦੀਵੇ ਬਾਲ
ਜੁਗ ਜੁਗ......

-੭੬-