ਪੰਨਾ:ਚਾਰੇ ਕੂਟਾਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀਰ : ਸਾਂਝ ਭਰੀ ਬੰਨ੍ਹ ਰਖੜੀ ਭੈਣੇ ਆਂਹਦਾ ਹਾਂ।
ਵੇਖੀ ਮੈਂ ਹੁਣ ਕਿਦ੍ਹਾਂ ਅਮਨ ਬਚਾਂਦਾ ਹਾਂ।

ਭੈਣ : ਵੀਰਾ, ਹਰ ਇਨਸਾਨ ਨੇਕ ਤਿਰੇ ਨਾਲ ਵੇ।
ਦੁਖ-ਸੁਖ ਦੇ ਵਿਚ ਹੋਣਾ ਜਿਨ੍ਹਾਂ ਭਿਆਲ ਵੇ।

ਵੀਰ : ਅਜ ਤੋਂ ਮੈਂ ਲੋਕਾਂ ਦਾ, ਮੇਰੇ ਲੋਕ ਨੀ।
ਜੰਗਾਂ ਦਾ ਰਾਹ ਦੇਣਾ, ਰਲ ਕੇ ਰੋਕ ਨੀ।

ਭੈਣ : ਵੀਰਾ ਵਸੇਂ ਤੂੰ, ਖਿੜੇ ਫੁਲ-ਵਾੜੀ ਵੇ।
ਦੇਂਦੀ ਰਹੇ ਅਸੀਸਾਂ ਭੈਣ ਪਿਆਰੀ ਵੇ।

-੭੯-