ਪੰਨਾ:ਚਾਰੇ ਕੂਟਾਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਇਹੋ ਲਛਣ ਹੈ ਕਿ ਉਹ ਉੱਚੇ ਅਤੇ ਨਵੇਂ ਤੋਂ ਨਵੇਂ ਵਿਚਾਰ ਸਾਦੀ ਪਰ ਸੋਹਣੀ ਬੋਲੀ ਵਿਚ ਪਰੋਸ ਦਿੰਦੇ ਹਨ। ਅਲੰਕਾਰ ਵੀ ਸੰਤ ਸਿੰਘ ਦੇ ਵਿਸ਼ੇ ਅਨੁਸਾਰ ਹੁੰਦੇ ਹਨ। ਕਈ ਕਵਿਤਾਵਾਂ ਵਿਚ ਜਿਥੇ ਇਕੋ ਸਰੀਰ ਵਿਚ ਕਈ ਰੰਗ ਤੇ ਪਹਿਲੂ ਬਦਲਦੇ ਹਨ, ਅਲੰਕਾਰਾਂ ਦੀ ਰੂਪ-ਰੇਖਾ ਵੀ ਬਦਲ ਜਾਂਦੀ ਹੈ।

ਸੰਤ ਸਿੰਘ ਕਿਸੇ ਵਿਸ਼ੇ ਨੂੰ ਹਥ ਨਹੀਂ ਪਾਉਂਦਾ ਜਦ ਤਕ ਦਿਮਾਗ਼ ਦੀ ਦਿਲ ਨਾਲ ਪੂਰੀ ਸਾਂਝ ਨਹੀਂ ਕਾਇਮ ਕਰ ਲੈਂਦਾ। ਇਸੇ ਲਈ ਇਸ ਦੀ ਕੋਈ ਕਵਿਤਾ ਬੇਰਸ ਨਹੀਂ ਹੁੰਦੀ।

ਉਸ ਦੀਆਂ ਲੋਕ-ਪਿੜਾਂ ਵਿਚ ਬੋਲਣ ਵਾਲੀਆਂ ਕਵਿਤਾਵਾਂ ਵੀ ਵਿਸ਼ੇ, ਵਲਵਲੇ ਕਲਪਨਾ ਦੇ ਖਿਆਲ ਨਾਲ ਨਿਰੋਲ ਸਟੇਜੀ ਨਹੀਂ ਹੁੰਦੀਆਂ। ਉਂਜ ਤਾਂ ਸਟੇਜੀ ਤੇ ਸਾਹਿਤਕ ਦਾ ਫਰਕ ਵੀ ਬੇਅਰਥ ਹੈ। ਕਵਿਤਾ ਨੂੰ ਸਾਹਿੱਤਕ ਕਹਿਣਾ ਵੀ ਹਾਸੋ ਹੀਣੀ ਗੱਲ ਹੈ। ਜੇ ਕਵਿਤਾ, ਕਵਿਤਾ ਹੈ ਤਾਂ ਸਾਹਿੱਤ ਤਾਂ ਉਹ ਆਪੇ ਹੋਈ। ਲੋਕ-ਪਿੜਾਂ ਵਿਚ ਪੜ੍ਹੀ ਜਾਣ ਨਾਲ ਕਿਤੇ ਕਵਿਤਾ ਮਾੜੀ ਹੋ ਜਾਂਦੀ ਹੈ? ਮਾੜੀ ਕਵਿਤਾ ਕਿਤਾਬ ਵਿਚ ਵੀ ਹੋ ਸਕਦੀ ਹੈ ਅਤੇ ਚੰਗੀ ਕਵਿਤਾ ਸਟੇਜ ਤੇ ਵੀ ਪੜ੍ਹੀ ਜਾ ਸਕਦੀ ਹੈ।

ਸੰਤ ਸਿੰਘ ਇਕ ਉਨਤੀਵਾਦੀ ਕਵੀ ਹੈ। ਉਹ ਦੁਨੀਆ ਵਿਚ ਸਭ ਦੀ ਭਲਾਈ ਚਾਹੁੰਦਾ ਹੈ ਪਰ ਉਹ ਭਲਾਈ ਮਜ਼ਦੂਰ ਅਤੇ ਕਿਸਾਨ ਦੀ ਆਜ਼ਾਦੀ ਬਿਨਾਂ ਉਸ ਨੂੰ ਅਸੰਭਵ ਜਾਪਦੀ ਹੈ। ਤਾਹੀਓਂ ਉਹ ਕਹਿੰਦਾ ਹੈ ਕਿ ਮੇਰੀ ਕਲਮ ਨੂੰ -

"....ਲਹਿਰਾਂ ਨੇ ਆਪਣੀ ਕੁਖ ਤੋਂ ਤੂਫਾਨ ਦਿੱਤੇ ਨੇ।

ਇਹਨੂੰ ਮਜ਼ਦੂਰ ਤੇ ਕਿਰਸਾਨ ਨੇ ਅਨੁਵਾਨ ਦਿੱਤੇ ਨੇ।

-੩-