ਪੰਨਾ:ਚਾਰੇ ਕੂਟਾਂ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁਰੀਆਂ ਹੁੰਦੀਆਂ ਲਾਮਾਂ ਵੀਰਾ,
ਹੁੰਦੇ ਬੁਰੇ ਵਿਛੋੜੇ।
ਖੋਲੇ ਹੋਵਣ ਮਹਿਲ ਮਾੜੀਆਂ,
ਨੈਣ ਨੇ ਪੈਂਦੇ ਰੋਹੜੇ।

ਉਡ ਜਾਵਣ ਵਾਲਾਂ 'ਚੋਂ ਚਿੜੀਆਂ,
ਟੁਟ ਜਾਂਦੇ ਨੇ ਜਾਲ--
ਭਾਬੋ ਦਾ.....

ਵੇਖ ਵੇਖ ਕੇ ਵੀਰਾ ਹੱਸੇ,
ਭਾਬੋ ਲਾਲ ਖਿਡਾਵੇ।
ਵਸਦਾ ਰਹੇ ਬਾਬਲ ਦਾ ਖੇੜਾ,
ਵਾ ਨਾ ਤੱਤੀ ਆਵੇ।

ਸਾਵੇਂ ਪਾਵਾਂ, ਪੀਂਘਾਂ ਝੂਟਾਂ,
ਕਿਕਲੀ ਪਾਵਾਂ ਥਾਲ!
ਭਾਬੋ ਦਾ ਮਾਰੇ ਖਿਆਲ।

-੮੧-