ਪੰਨਾ:ਚਾਰੇ ਕੂਟਾਂ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਮੱਸਿਆ ਦੀ ਰਾਤ

ਤਰਲੇ ਕਰਦੀ, ਹਉਕੇ ਭਰਦੀ,
ਅਜ ਨਾ ਜਾਹ ਪਰਦੇਸ।
ਚੰਨ ਵੇ, ਅਜ ਮੱਸਿਆ ਦੀ ਰਾਤ-

ਵਾਟਾਂ ਤਕ ਤਕ ਪੱਕੀਆਂ ਅਖੀਆਂ,
ਕਲ੍ਹ ਆਇਆ, ਅਜ ਤੁਰਿਆ।
ਕਾਹਲ ਤੇਰੀ ਦਿਲ ਕਾਹਲੀ ਪਾਵੇ,
ਜਾ ਵੇ ਦਿਲ ਦਿਆ ਬੁਰਿਆ,

ਕਲ-ਮੁ-ਕੱਲੀ ਸੁੰਞ ਉਜਾੜਾਂ,
ਲਾ ਕੇ ਨਾ ਜਾ ਠੇਸ।
ਚੰਨ ਵੇ, ਅੱਖੀਆਂ ਵਿਚ ਬਰਸਾਤ-
ਤਰਲੇ ਕਰਦੀ...

-੮੨-