ਪੰਨਾ:ਚਾਰੇ ਕੂਟਾਂ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਅ ਚੜ੍ਹਿਆ ਜੇ ਜਾਣ ਦਾ ਤੈਨੂੰ,
ਮੈਨੂੰ ਵੀ ਲੈ ਚਲ ਨਾਲੇ।
ਨਹੀਂ ਲਿਜਾਣਾ, ਡੱਕਰੇ ਕਰ ਜਾ,
ਘਰ ਨੂੰ ਲਾ ਜਾ ਤਾਲੇ।

ਗਲੀ ਗਲੀ ਕਈ ਰਾਵਣ ਫਿਰਦੇ,
ਸਾਧਾਂ ਦਾ ਕਰ ਭੇਸ।
ਚੰਨ ਵੇ, ਸੀਤਾ ਔਰਤ ਜ਼ਾਤ-
ਤਰਲੇ ਕਰਦੀ.....

ਤੇਰੇ ਬਾਝੋਂ ਪੀਲੀ ਹੋ ਗਈ,
ਭਖਦੀ ਮੇਰੀ ਜਵਾਨੀ।
ਚੂੜਾ ਹੋ ਗਿਆ ਟੋਟੇ ਟੋਟੇ,
ਘਸ ਗਈ ਛਾਪ ਨਿਸ਼ਾਨੀ।

ਕਰ ਕੇ ਖਾ ਲਊਂ, ਗੰਢ ਕੇ ਪਾ ਲਊਂ,
ਛੱਡ ਕੇ ਨਾ ਜਾ ਦੇਸ।
ਚੰਨ ਵੇ, ਕਰ ਲਊਂ ਆਤਮਘਾਤ-
ਤਰਲੇ ਕਰਦੀ ਹਉਕੇ ਭਰਦੀ,
ਅਜ ਨਾ ਜਾਹ ਪਰਦੇਸ।
ਚੰਨ ਵੇ, ਅਜ ਮੱਸਿਆ ਦੀ ਰਾਤ।

-੮੩-