ਪੰਨਾ:ਚਾਰੇ ਕੂਟਾਂ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੱਚ ਲੈਣ ਦਓ

ਅਜ ਸੁਪਨੇ 'ਚ ਆਉਣ ਵਾਲੇ ਆਉਣਾ, ਨੀ ਅਜ ਮੈਨੂੰ ਨੱਚ ਲੈਣ ਦਓ
ਬਣ ਲੈਣ ਦਿਓ ਓਸ ਦਾ ਖਿਡਾਉਣਾ, ਨੀ ਅਜ ਮੈਨੂੰ ਨੱਚ ਲੈਣ ਦਓ

ਯਾਦ ਉਹਦੀ ਦਿਲੋਂ ਚਲ ਅਖੀਆਂ 'ਚ ਆ ਗਈ।
ਚਿੱਠੀ ਉਹਦੀ ਕੱਖਾਂ ਦੀ ਨੂੰ ਲੱਖਾਂ ਦੀ ਬਣਾ ਗਈ।
ਚਿੱਠੀ ਉਹਦੀ, ਉਹਨੂੰ ਜਾਣ ਅਨ-ਪੜ੍ਹ ਪੜ੍ਹੀ ਜਾਵਾਂ।
ਸਿਖ ਲਿਆ ਆਪੇ ਹੀ ਉਠਾਉਣਾ-
ਨੀ ਅਜ...

ਘਰ ਦੀ ਮੈਂ ਇਕ ਇਕ ਚੀਜ਼ ਹੈ ਸਜਾ ਲਈ,
ਜਾਨ ਕਢ ਆਪਣੀ ਮੈਂ ਭਾਂਡਿਆਂ 'ਚ ਪਾ ਲਈ,
ਕਦੇ ਮੈਨੂੰ ਓਸ ਨੇ, ਤੇ ਕਦੇ ਮੈਂ ਓਸ ਤਾਈਂ,
ਜੂਠਾ ਇਕ ਦੂਜੇ ਨੂੰ ਖੁਵਾਉਣਾ-
ਨੀ ਅਜ...

ਸ਼ੀਸ਼ੇ ਵਲ ਵੇਖਾਂ, ਸ਼ੀਸ਼ਾ ਰੂਪ ਹੈ ਚੜ੍ਹਾਂਵਦਾ,
ਮੋਤੀਏ ਨੂੰ ਹੱਥ ਲਾਵਾਂ, ਝੁਕ ਝੁਕ ਜਾਂਵਦਾ,
ਸੱਕ ਮਲਾਂ ਕਦੇ ਨੀ ਮੈਂ, ਬੰਨ੍ਹ ਕੇ ਸਲਾਈ ਪਾਵਾਂ,
ਚੀਰ 'ਚ ਸੰਧੂਰ ਅਜੇ ਪਾਉਣਾ-
ਨੀ ਅਜ...

-੮੪-