ਪੰਨਾ:ਚਾਰੇ ਕੂਟਾਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਟਾਂ ਆਖ ਰਹੀਆਂ ਨੇ, ਉਜਾੜਾਂ ਅਜ ਵੱਸਣਾ,
"ਕਸੀਆਂ ਨੇ ਡੁਲ੍ਹਣਾ ਤੇ ਡੁਲ੍ਹਿਆਂ ਨੇ ਹੱਸਣਾ,
"ਰੂਪ ਨੂੰ ਪਟਾਰੀ ਵਿਚੋਂ ਪੰਦਰਾਂ ਸ਼ਿੰਗਾਰ ਲੱਭੇ,
ਸੋਲ੍ਹਵਾਂ ਉਹ ਆਊ ਤੇ ਲਗਾਉਣਾ-
ਨੀ ਅਜ...

ਲੰਘੇਗਾ ਬਾਰੂਹਾਂ ਤੇ ਮੈਂ ਬੂਹੇ ਪਿਛੇ ਲੁਕਾਂਗੀ,
ਲਭ ਲਊ ਮੈਨੂੰ ਤੇ ਮੈਂ ਪੈਰਾਂ ਉਤੇ ਝੁਕਾਂਗੀ,
ਵਿਚੋਂ ਖੁਸ਼ ਹੋਵਾਂਗੀ, ਤੇ ਉਤੋਂ ਉਤੋਂ ਰੁਸਾਂਗੀ ਮੈਂ-
ਵੇਖਣੇ ਨੂੰ ਓਸ ਦਾ ਮਨਾਉਣਾ-
ਨੀ ਅਜ ਮੈਨੂੰ ਨੱਚ ਲੈਣ ਦਓ।

-੮੫-