ਪੰਨਾ:ਚਾਰੇ ਕੂਟਾਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਿੰਨੀ ਭਿੰਨੀ ਵਾ

ਭਿੰਨੀ ਭਿੰਨੀ ਵਗਦੀ ਏ ਵਾ!
ਟੁਟੀਆਂ ਤਾਰਾਂ ਜੋੜ ਕੇ ਬੀਬਾ,
ਗੀਤ ਨਵਾਂ ਕੋਈ ਗਾ।

ਦੂਰਾਂ ਤੋਂ ਖੁਸ਼ਬੋਆਂ ਆਈਆਂ।
ਚੀਰ ਹਨੇਰੇ ਲੋਆਂ ਆਈਆਂ।
ਫੁੱਲ ਫੁੱਲ ਪੈ ਰਹੀਆਂ, ਛਾਤੀਆਂ ਉਭਾਰੀਆਂ,
ਕਾਹਲਾ ਕਾਹਲਾ ਚਲਦਾ ਏ ਸਾਹ।
ਭਿੰਨੀ ਭਿੰਨੀ......

ਪ੍ਰੇਮ-ਪੂਰ ਲੱਗ ਗਏ ਕਿਨਾਰੇ।
ਉਭਰੇ ਅੰਗੀਂ ਨਵੇਂ ਇਸ਼ਾਰੇ।
ਭੁੱਲ ਭੁੱਲ ਪੈ ਰਹੀਆਂ ਜਿੰਦਾਂ ਨੇ ਵਿਚਾਰੀਆਂ,
ਵੰਨੋ ਵੰਨ ਸਾਹਮਣੇ ਨੇ ਰਾਹ।
ਭਿੰਨੀ ਭਿੰਨੀ......

-੮੬-