ਪੰਨਾ:ਚਾਰੇ ਕੂਟਾਂ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁਤ ਨੇ ਆਪਣਾ ਰੰਗ ਵਟਾਇਆ।
ਬਦਲਾਂ ਵੱਸ ਕੇ ਦੇਸ਼ ਵਸਾਇਆ।
ਡੁਲ੍ਹ ਡੁਲ੍ਹ ਪੈ ਰਹੀਆਂ ਆਡਾਂ ਤੇ ਕਿਆਰੀਆਂ,
ਹਰੇ ਹਰੇ ਰੰਗ ਦੀ ਏ ਭਾਹ।
ਭਿੰਨੀ ਭਿੰਨੀ......

ਬੁਲ੍ਹੀਆਂ ਉਪਰ ਗੀਤ ਆ ਗਏ।
ਪਰਦੇਸਾਂ, ਚੋਂ ਮੀਤ ਆ ਗਏ।
ਖੁਲ੍ਹ ਖੁਲ੍ਹ ਪੈ ਰਹੀਆਂ ਬਨ੍ਹ ਬਨ੍ਹ ਮਾਰੀਆਂ,
ਸੁਤੇ ਹੋਏ ਜਾਗ ਪਏ ਨੇ ਚਾਅ।
ਭਿੰਨੀ ਭਿੰਨੀ ਵਗਦੀ ਏ ਵਾ।
ਟੁਟੀਆਂ ਤਾਰਾਂ ਜੋੜ ਕੇ ਬੀਬਾ,
ਗੀਤ ਨਵਾਂ ਕੋਈ ਗਾ।

-੮੭-