ਪੰਨਾ:ਚਾਰੇ ਕੂਟਾਂ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ ਦਾ ਗੀਤ

ਜ਼ਿੰਦਗੀ ਨੂੰ ਪਿਆਰ ਕਰਦਾ ਜਾ।
ਦੁਨੀਆ ਦੇ ਵਿਹਾਰ ਕਰਦਾ ਜਾ।

ਕੌਣ ਨਹੀਂਗਾ ਅਜ ਤੈਨੂੰ ਜਾਣਦਾ।
ਕੌਣ ਨਹੀਂਗਾ ਅਜ ਤੇਰੇ ਹਾਣਦਾ।
ਸਾਂਝ ਦਾ ਪਰਚਾਰ ਕਰਦਾ ਜਾ।
ਜ਼ਿੰਦਗੀ ਨੂੰ ਪਿਆਰ ਕਰਦਾ ਜਾ।

ਮਿੱਧ ਕੇ ਪੈਰਾਂ 'ਚ ਲੰਘੀਂ ਸੱਪ ਨੂੰ,
ਸੱਚਿਆਂ ਕਰ ਕੇ ਵਿਖਾ ਦੇ ਗੱਪ ਨੂੰ,
ਔਕੜਾਂ ਨੂੰ ਪਾਰ ਕਰਦਾ ਜਾ।
ਜ਼ਿੰਦਗੀ ਨੂੰ ਪਿਆਰ ਕਰਦਾ ਜਾ।

ਜ਼ਿੰਦਗੀ ਦੀ ਮੰਗ ਕੀ ਹੈ ਜਾਣ ਲੈ।
ਜਾਚਕੇ ਆਪਣਾ ਪਰਾਇਆ ਛਾਣ ਲੈ।
ਵਾਹ ਤੇ ਇਤਬਾਰ ਕਰਦਾ ਜਾ।
ਜ਼ਿੰਦਗੀ ਨੂੰ ਪਿਆਰ ਕਰਦਾ ਜਾ।

-੮੮-