ਪੰਨਾ:ਚਾਰੇ ਕੂਟਾਂ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿ ਦਿਓ

ਕਹਿ ਦਿਓ ਲੋਕੋ! ਮੇਰਾ ਦਿਲਦਾਰ ਨਾ ਏਦਾਂ ਕਰੇ।
ਇਕਰਾਰ ਕਰ ਕੇ ਉਮਰ ਦੇ, ਇਨਕਾਰ ਨਾ ਏਦਾਂ ਕਰੇ।

ਹੁਕਮ ਕਰਦਾ ਹੈ ਅਨੋਖੇ ਵੇਖ ਕੇ ਨਾ ਫੇਰ ਵਖ,
ਮਜ਼ਬੂਰ ਹਾਂ ਕਹਿ ਦਓ ਨਿਗਾਹਾਂ ਚਾਰ ਨਾ ਏਦਾਂ ਕਰੇ।

ਇਨਸਾਫ ਦਾ ਮੈਂ ਆਪਣੇ ਵਲ ਕਰ ਲਿਐ ਕਾਫੀ ਝੁਕਾ,
ਤਲਵਾਰ ਦਾ ਹੁਣ ਲੀਰ ਤੇ ਉਹ ਵਾਰ ਨਾ ਏਦਾਂ ਕਰੇ।

ਆਖ ਕੇ ਮੰਗਤਾ, ਕਮੀਨਾ ਮਹਿਫਲੋਂ ਦਿੱਤਾ ਉਠਾ,
ਸਰ-ਫਰੋਸ਼ਾਂ ਨਾਲ ਕਹਿ ਦਓ ਦਾਰ ਨਾ ਏਦਾਂ ਕਰੇ।

ਇਸ਼ਕ ਨੀਊਂਦਾ ਸੀ ਜਦੋਂ ਉਹ ਬੀਤ ਗਏ ਦਿਨ ਹੁਸਨ ਦੇ,
ਇਤਿਹਾਸ ਦਾ ਅਪਮਾਨ ਹੈ ਤਕਰਾਰ ਨਾ ਏਦਾਂ ਕਰੇ।

ਰੂਪ ਨਹੀਂ ਲੈਣਾ ਗੁਆਂਢੋਂ ਮੱਤ ਤੇ ਲੈਣੀ ਪਊ,
ਹਸ਼ਰ ਨੇੜੇ ਆ ਰਿਹਾ ਹੰਕਾਰ ਨਾ ਏਦਾਂ ਕਰੇ।

-੯੦-