ਪੰਨਾ:ਚੀਸਾਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਂ, ਫਿਰ ਆਪਣੇ ਪਾਸ ਹੀ ਸੱਦ ਲੈ ਤਾਂ ਕਿ ਆਪਣੇ ਅਸਲ ਟਿਕਾਣੇ ਪਹੁੰਚ ਜਾਣ ਇਹ ਪ੍ਰਾਣ, ਤੇ:——

"ਫਿਰਨ ਨਾ ਭੌਂਦੇ,
ਕਿਤੇ ਐਵੇਂ ਕੈਵੇਂ।" (ਸਫਾ ੬੮)

ਦਰਿਆ ਨੂੰ ਕੁੱਜੇ ਵਿੱਚ ਬੰਦ ਕਰਨ ਦੇ ਤਾਂ ਆਪ ਮਾਹਿਰ ਹਨ:——

"ਜੇ ਨਾ ਹੁੰਦਾ ਸੁਫ਼ਨਾ ਜੱਗ ਵਿੱਚ,
ਕਿਵੇਂ ਹੁੰਦਾ ਮੇਲ ਪੀਆ ਦਾ,
ਤਾਰੇ ਗਿਣਦਿਆਂ ਰਾਤ ਲੰਘ ਜਾਂਦੀ,
ਕਿਸ ਪਿੱਛੇ ਕੋਈ ਸੌਂਦਾ?" (ਸਫਾ ੪੫)

ਪੀਆ ਮਿਲਾਪ ਦੀ ਮਰਹਮ——ਵਿਜੋਗੀ ਦਾ ਸੁਫਨਾ——ਜੇ ਨਾਂ ਹੁੰਦਾ ਜੱਗ ਵਿੱਚ ਤਾਂ ਵਿਜੋਗੀ ਦੇ ਉਨੀਂਦਰੇ ਨੈਣ ਹਮੇਸ਼ਾਂ ਲਈ ਉਨੀਂਦਰੇ ਹੀ ਰਹਿੰਦੇ। ਵਿਜੋਗੀ ਦੇ ਦਿਲ ਦੀਆਂ ਚੀਸਾਂ-ਦੁਨੀਆਂ ਭਰ ਦਾ ਦਰਦਾਬੰਦ ਹੈ ਇਹਨਾਂ ਚਾਰ ਲਾਈਨਾਂ ਵਿੱਚ।

ਪ੍ਰੇਮੀ ਦਾ ਆਪਾExpected an integer input (did you use 'em'?)ਅਰਪਣ ਦੱਸਦੇ ਹੋਏ ਲਿਖਿਆ ਹੈ:——

"ਮੈਂ ਜਾਤਾ ਸੀ ਉਹ ਮੇਰਾ ਏ,
ਜਿਸਦਾ ਮਨ ਮੇਰੇ ਵਿੱਚ ਡੇਰਾ ਏ,
ਇਹ ਜਾਣ ਆਪਣੇ ਸਾਰੇ ਸੁਖ,
ਮੈਂ ਉਸ ਦੀ ਭੇਟ ਚੜ੍ਹਾ ਦਿਤੇ।" (ਸਫਾ ੫੪)