ਪੰਨਾ:ਚੀਸਾਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਮਾਹੀ ਦੀ ਬੇਪਰਵਾਹੀ ਦਾ ਵੀ ਕੋਈ ਟਿਕਾਣਾ ਨਹੀਂ, ਕੇਹਾ ਅਨੋਖਾ ਇਵਜ਼ਾਨਾ ਮਿਲਦਾ ਹੈ, ਇਸ ਆਪਾ ਲੁਟਾਣ ਦਾ; ਪ੍ਰੇਮੀ ਬਾਗ ਹਵਾਲੇ ਕਰਦਾ ਹੈ, ਇਸ ਵਿਸ਼ਵਾਸ ਤੇ ਕਿ "ਉਹ ਮੇਰਾ ਹੈ" ਤੇ ਬੇਪਰਵਾਹ ਮਾਹੀ ਕੇਹੀ ਉਦਾਰExpected an integer input (did you use 'em'?)ਦਿਲੀ ਨਾਲ ਉਹਦੀ ਝੋਲੀ ਭਰ ਦੇਂਦਾ ਹੈ। ਕਾਹਦੇ ਨਾਲ?

"ਪਲੜੇ ਵਿੱਚ ਹੌਕੇ ਪਾ ਦਿਤੇ?"

"ਬਰਖਾ" ਜੀ ਦੀ ਪਿਆਸ ਅਮਿੱਟ ਹੈ। ਪ੍ਰੇਮੀ ਦੀ ਪਿਆਸ ਅਜੇਹੀ ਹੀ ਹੁੰਦੀ ਹੈ। ਸਾਕੀ ਨੂੰ ਆਖਦੇ ਹਨ, ਪਿਆਂਦਾ ਜਾ, ਥੱਕ ਨਾਂ, ਮੈਂ ਅੱਕਦਾ ਨਹੀਂ":Expected an integer input (did you use 'em'?)

"ਨਾ ਤੂੰ ਥੱਕੇਂ,
ਨਾ ਮੈਂ ਅੱਕਾਂ
ਪਿਆਸ ਨਾਂ ਕਦੇ ਬੁਝੇ!" (ਸਫਾ ੬੨)

ਫਿਰ ਕਿਸੇ ਘੜੀ ਕਵੀ ਦੇ ਮਨਦੇ ਕਿਸੇ ਕੋਣੇ ਵਿੱਚ ਲੁਕੀ ਛੁਪੀ ਡਰਾਕਲਤਾ ਕਵਿ-ਅੱਖਾਂ ਸਾਹਵੇਂ ਬਿਜਲੀ ਜਿਉਂ ਲਿਸ਼ਕ ਜਾਂਦੀ ਹੈ, ਕਵੀ ਜੱਗExpected an integer input (did you use 'em'?)ਮੇਹਣੇ ਤੋਂ ਡਰ ਜਾਂਦਾ ਹੈ, ਕਹਿ ਉਠਦਾ ਹੈ:——

"ਇਕ ਗੱਲ ਪੀਆ ਮੰਨੋ ਮੇਰੀ,
ਸੁਫਨੇ ਦੇ ਵਿੱਚ ਔਣਾ,
ਨਾ ਕੋਈ ਵੇਖੇ, ਮੇਹਣਾ ਮਾਰੇ,
ਨਾ ਪਏ ਪਛਤਾਉਂਣਾ।" (ਸਫਾ ੪੧)

੧੦