ਪੰਨਾ:ਚੀਸਾਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਨਾਲ ਹੀ ਪਿਆਰExpected an integer input (did you use 'em'?)ਮਿਠਾਸ ਕਵੀ ਦੇ ਮਨ ਨੂੰ ਬੇਹਬਲ ਕਰ ਦੇਂਦੀ ਹੈ, ਉਹ ਉੱਚਾ ਉਠ ਜਾਂਦਾ ਹੈ। "ਸਦੀਵੀ ਫਰ ਫਰਾਹਟ" ਉਹਨੂੰ ਉੱਚ ਉਡਾਰੀਆਂ 'ਚ ਲੈ ਉਡਦੀ ਹੈ। ਅਗਲੇ ਪਲ ਹੀ ਕਹਿ ਉਠਦਾ ਹੈ ਕਵੀ:-

"ਤੇਰਾ ਪਿਆਰ ਹੈ ਐਨਾ ਮਿੱਠਾ
ਲੋਕੀਂ ਦੇਂਦੇ ਕੌੜੇ ਤਾਹਨੇ,
ਸਾਨੂੰ ਉਹ ਵੀ ਮਿੱਠੇ ਲੱਗਣ।" (ਸਫਾ ੪੨)

ਪਿਆਰ ਦੀExpected an integer input (did you use 'em'?)"ਸਦੀਵ ਭਾਲ", ਅਟੁਟ ਲਗਣ ਤੇ ਅਮੁੱਕ ਆਸ ਦਾ ਪਰਤੌ ਹੈ ਇਨ੍ਹਾਂ ਦੀ ਕਵਿਤਾ

"ਮੈਂ ਤੇਰੀ ਆਂ" (ਸਫਾ ੨੮)

ਇਸ ਸਦੀਵਪਿਆਰ ਵਿੱਚ ਗੜੂੰਦ ਕਵੀ ਜੀ ਨੂੰ ਮੈਂ ਵਧਾਈ ਦੇਂਦਾ ਹਾਂ ਕਿ ਉਨ੍ਹਾਂ ਏਹ ਸੁਹਾਣਾ ਗੁਲਦਸਤਾ, ਜਿਸਦਾ ਹਰ ਫੁੱਲ ਹਰ ਪੱਤੀ ਹਰ ਡਾਲੀ, ਖ਼ੁਸ਼ਬੂ ਲੱਦੀ ਹੈ, ਸਾਨੂੰ ਦਿਤਾ ਹੈ। ਉਨ੍ਹਾਂ ਦੇ ਆਪਣੇ ਹੀ ਸ਼ਬਦਾਂ ਵਿੱਚ:——

"ਨੈਣਾਂ ਦੀ ਰੱਤ ਚੋ ਚੋ ਮਾਹੀ
ਕੋਮਲ ਬੂਟੇ ਨੇ ਮੈਂ ਲਾਏ।" (ਸਫਾ ੧੭)

ਸੱਚ ਮੁੱਚ ਡਾਢੀਆਂ ਨਰਮ ਤੇ ਨਾਜ਼ਕ ਨੇ ਇਹ ਤ੍ਰੇਲ ਭਿੰਨੀਆਂ ਫੁੱਲ-ਪੱਤੀਆਂ ਤੇ ਡਾਢੇ ਲਚਕ ਦਾਰ ਨੇ ਏਹ ਬੂਟੇ। ਰਸੀਆਂ ਨੂੰ ਕਵੀ ਦੀ ਜ਼ਬਾਨੀ ਹੀ ਕਹਿਣਾ ਚਾਹੁੰਦਾ ਹਾਂ:——

"ਵੇਖੀਂ ਅੱਖ ਨਾ ਗਹਿਰੀ ਕਰਕੇ,
ਬਾਗ਼ ਬਗੀਚਾ ਮਤ ਸੜ ਜਾਏ।" (ਸਫਾ ੧੭)

ਅੰਮ੍ਰਿਤਸਰ

ਡਾਕਟਰ ਗੁਰਬਖਸ਼ ਸਿੰਘ

੧੬-੫-੪੪

੧੧