ਪੰਨਾ:ਚੀਸਾਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਮੈਂ ਤੇਰੀਆਂ

ਨੈਣਾਂ ਵਿੱਚ ਤੱਕੀ,
ਇੱਕ ਮੂਰਤ ਪਿਆਰ ਦੀ,
ਕਿਸੇ ਨੂੰ 'ਵਾਜਾਂ ਮਾਰਦੀ,
ਰਾਹ ਜਾਂਦਿਆਂ ਖਲ੍ਹਾਰ ਦੀ
ਮੈਂ ਲੁਕਿਆ ਤੇ ਝੁਕਿਆ,
ਜਾ ਨੇੜੇ ਉਹਦੇ ਢੁਕਿਆ,
ਉਹ ਤੱਕ ਮੁਸਕਾ ਪਈ,
ਪਰ ਪਿਛੋਂ ਸ਼ਰਮਾ ਗਈ,
ਨੀਂਵੀਂ ਜੇਹੀ ਧੌਣ ਪਾ ਲਈ,
ਖਬਰੇ, ਕਿੱਥੇ ਸਮਾ ਗਈ।
* * * *
ਮੈਂ ਅੱਜ ਤੱਕ ਹਾਂ ਲੱਭਦਾ,
ਉਸ ਅੱਲ੍ਹੜ ਜੇਹੀ ਜਵਾਨ ਨੂੰ,
ਉਸ ਮਿੱਠੀ ਜੇਹੀ ਮੁਸਕਾਨ ਨੂੰ,
ਜੋ ਦਿਲ ਮੇਰਾ ਲ਼ੈ ਗਈ,
ਅੱਖਾਂ ਦੀ ਰਾਂਹੀਂ ਕਹਿ ਗਈ,——
"ਮੈਂ ਤੇਰੀ ਆਂ, ਮੈਂ ਤੇਰੀ ਆਂ,
ਦੰਮਾਂ ਤੋਂ ਬਿਨਾਂ ਤੇਰੀ ਆਂ।"

੨੮