ਪੰਨਾ:ਚੀਸਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਓਹ ਜਰ ਨਾ ਸਕਦਾ,
ਸਹਾਰ ਨਾ ਸਕਦਾ,——
ਓਹਦੀ ਖ਼ੁਸ਼ੀ ਨੂੰ,
ਜਾਂ ਖੋਹ ਬਹਿੰਦਾ,
ਜਾਂ ਮਰ ਜਾਂਦਾ,
ਪਾਗਲ ਹੋ ਕੇ।
******
ਜੇਠ ਹਾੜ ਦੇ,
ਤੱਪਦੇ ਦਿਨਾਂ ਵਿੱਚ,
ਸੜਦੇ ਦਿਨਾਂ ਵਿੱਚ,
ਲੂੰਹਦੀਆਂ ਲੋਆਂ ਵਿੱਚ,
ਕੋਈ... ... ... ... ...

ਆਪਣੇ ਰਾਹ ਤੋਂ ਭੁੱਲਿਆ ਰਾਹੀ——
ਤੱਪਦੇ ਥਲਾਂ ਵਿੱਚ,
ਬਲਦੇ ਥਲਾਂ ਵਿੱਚ
ਸੜਦੇ ਥਲਾਂ ਵਿੱਚ,
ਭੱਠੀ ਵਾਂਗੂੰ ਭਖਦੇ ਥਲਾਂ ਵਿੱਚ,

ਤ੍ਰੇਹ ਨਾਲ ਮਰਦਾ ਤਿਹਾਇਆ,
ਬੁੱਲ੍ਹਾਂ ਨੂੰ ਚੱਬਦਾ,
ਡੇਲੇਅੱਡਦਾ,

੩੯