ਪੰਨਾ:ਚੀਸਾਂ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਵੇਖ ਜਾਂ ਪੌਂਦਾ,
ਕਿਤੇ ਠੰਡਾ ਪਾਣੀ,——

ਟੁੱਟ ਕੇ ਪੈਂਦਾ,
ਨੱਠ ਕੇ ਪੈਂਦਾ,
ਉੱਡ ਕੇ ਪੈਂਦਾ,
ਇੱਕੋਵਾਰੀ——
ਪੀ ਜਾਣਾ ਚਾਹੁੰਦਾ,——
ਉਸ ਨੂੰ ਸਾਰਾ;

ਪਚਾ ਨਾਂ ਸਕਦਾ,
ਆਫਰ ਜਾਂਦਾ,
ਹੋਰ ਵਧੇਰੇ,
ਦੁੱਖ ਓਹ ਪੌਂਦਾ।

ਏਦਾਂ ਈ ਮੈਂ,——
ਤੁਹਾਨੂੰ ਪਾ ਕੇ,
ਤੁਹਾਡੇ ਰੂਪ ਨੂੰ ਪਾ ਕੇ,
ਤੁਹਾਡੇ ਪਿਆਰ ਨੂੰ ਪਾਕੇ,
ਕਦਰ ਉਨ੍ਹਾਂ ਦੀ,

ਜਾਣ ਨਾ ਸਕਿਆ,
ਸਾਂਭ ਨਾ ਸਕਿਆ,
ਤੇ.....
ਖੋਹ ਬੈਠਾ।

੪੦