ਪੰਨਾ:ਚੀਸਾਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਤਾਰੇ

ਤਾਰੇ: ਨਹੀਂ,
ਇਹ ਬਿਰਹਾ ਦੇ ਛਾਲੇ,
ਪਾਣੀ ਨਾਲ ਭਰੇ ਲਿਸ਼ਕਦੇ,
ਕਦੇ ਫ਼ਿੱਸ ਜਾਣ,
ਕਦੇ ਭਰ ਜਾਣ,
ਚੀਸਾਂ ਪੈਣ,
ਤੜਫਦੇ ਫਿਰਦੇ।

੪੪