ਪੰਨਾ:ਚੀਸਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ







ਵਟਾਂਦਰਾ

ਮੈਂ ਜਾਤਾ ਸੀ ਓਹ ਮੇਰਾ ਏ,

ਜਿਸ ਦਾ ਮਨ ਮੇਰੇ ਵਿੱਚ ਡੇਰਾ ਏ,

ਏਹ ਜਾਣ, ਆਪਣੇ ਸਾਰੇ ਸੁਖ,

ਮੈਂ ਉਸਦੀ ਭੇਟ ਚੜ੍ਹਾ ਦਿੱਤੇ;


ਜੋਬਨ ਦੇ ਛੈਲ ਸਿਪਾਹੀ ਨੇ,

ਤੁਰ ਜਾਵਣ ਵਾਲੇ ਰਾਹੀ ਨੇ,

ਉਸਦਾ ਬਦਲਾ ਏਹ ਦਿੱਤਾ,

(ਕਿ) ਪਲੜੇ ਵਿੱਚ ਹੌਕੇ ਪਾ ਦਿੱਤੇ।

੫੪