ਪੰਨਾ:ਚੀਸਾਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ







ਤੇਰੀ ਯਾਦ

ਤੇਰੇ ਵਾਂਗ,

ਤੇਰੇ ਪਿੰਡੇ ਵਾਂਗ,

ਉਹਦੇ ਛੋਹਣੇ ਵਾਂਗੂੰ,

ਸੀਤਲ ਜੇਹੀ,

ਕੂਲੀ ਕੂਲੀ,

ਓਹ ਯਾਦ ਤੇਰੀ, ਜਦ ਆਉਂਦੀ ਏ,

ਮੈਨੂੰ ਕਮਲਿਆਂ ਵਾਂਗ ਬਣੌਂਦੀ ਏ,

ਕਦੀ ਉਠਨੀਆਂ, ਕਦੀ ਬਹਿਨੀਆਂ,

ਇੰਜ ਤਰਲੇ ਲੈਂਦੀ ਰਹਿਨੀਆਂ।

੫੯