ਪੰਨਾ:ਚੀਸਾਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਨੈਣਾਂ ਦਾ ਨਸ਼ਾ

ਜਿੰਨੇ ਵੀ ਨਸ਼ੇ ਨੇ ਜੱਗ ਦੇ,

ਓਹ ਆਪਣੇ ਆਪ ਈ,

ਬਿਨਾ ਖਾਦਿਆਂ, ਪੀਤਿਆਂ, ਜਾਂ ਸੁੰਘਿਆਂ,

ਕਦੇ ਨਾ ਚੜ੍ਹਦੇ;

ਐਪਰ,

ਤੇਰੇ ਨੈਣਾਂ ਵਿੱਚ ਇੱਕ ਅਜਿਹਾ ਨਸ਼ਾ ਏ

ਜੇਹੜਾ ਵੇਖਣ ਮਾਤਰ ਤੋਂ,

ਆਪਣੇ ਆਪ ਈ,

ਹੈ ਚੜ੍ਹ ਜਾਂਦਾ।

੬੦