ਇਹ ਵਰਕਾ ਤਸਦੀਕ ਕੀਤਾ ਗਿਆ ਏ
ਚੀਸਾਂ
ਵਹਿੰਦੀ ਨਦੀ ਨੂੰ ਵੇਖਕੇ
ਦੱਸ ਖਾਂ ਨੀ ਕਿੱਥੇ ਚੱਲੀ ਏਂ,
ਕਲ ਕਲ ਕਰਦੀ,
ਸ਼ਾਂ ਸ਼ਾਂ ਕਰਦੀ,
ਸ਼ੋਰ ਮਚੌਂਦੀ, ਕਾਹਲੀ ਕਾਹਲੀ,
ਕਿਤੇ ਸਜਣ ਦੀ ਦੱਸ ਪਈ ਏ,
ਮਿਲਨ ਚੱਲੀ ਏਂ ਓਹਨੂੰ,
ਜਾਂ ਕੋਈ ਕੁਝ ਚੁੱਕ ਕੇ ਲੈ ਗਿਆ,
ਲੱਭਣ ਚੱਲੀ ਏਂ ਓਹਨੂੰ।
੬੬