ਪੰਨਾ:ਚੀਸਾਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਪ੍ਰਾਣ

"ਠੀਕ ਹੈ ਇਹ ਤਾਂ:
ਪ੍ਰਾਣ ਮੇਰੇ ਨੇ,
ਯਾਦ ਤੁਸਾਡੀ"
ਪਰ____ ____
ਇਹ ਸਦਾ ਬਿਕਲ ਨੇ ਰਹਿੰਦੇ
ਏਸ ਦੇਹੀ ਵਿੱਚ, ਏਸ ਜਿਸਮ ਵਿੱਚ,
ਕਾਹਲੇ ਪਏ ਨੇ,
ਚਾਹੁੰਦੇ ਨੇ ਉੱਡਣਾ.
ਪਿੰਜਰੇ ਦੇ ਕਿਸੇ ਪੰਛੀ ਵਾਂਗੂੰ,
ਕਤਲ ਦੇ ਕਿਸੇ ਕੈਦੀ ਵਾਂਗੂੰ;
ਸੱਜਣਾ!
ਸੱਦ ਹੀ ਲੈ,
ਫਿਰ ਪਾਸ ਇਨ੍ਹਾਂ ਨੂੰ;
ਨਾ ਇਹ ਤੜਫਨ,
ਨਾ ਇਹ ਵਿਲਕਣ,
ਨਾ ਇਹ ਰੋਵਣ,
ਨਾ ਕੁਰਲਾਵਣ;
ਫਿਰਨ ਨਾ ਭੌਂਦੇ,
ਕਿਤੇ ਐਂਵੇਂ ਕੈਂਵੇਂ।

੬੮