ਪੰਨਾ:ਚੀਸਾਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਤੁਸਾਂ ਕਿਹਾ ਏ

"ਮਛੀਓਂ ਬਾਝ ਰਹਿ ਸਕਦਾ ਏ ਪਾਣੀ,

ਬਿਨ ਪਾਣੀ ਮੱਛੀ ਕਿੱਦਾਂ ਜੀਵੇ।"

ਐਪਰ ਤੂੰਹੀ ਦੱਸ ਖਾਂ ਸੱਜਣਾ,

ਪਾਣੀ ਕਦੋਂ ਵਿਛੇੜੇ ਮੱਛੀ,

ਘਰੋਂ ਕਦੋਂ ਓਹ ਕੱਢ ਕੇ ਆਵੇ;

ਕੀ ਉਸਦੀ ਨਹੀਂ ਕਰਦਾ ਰਖਿਆ,

ਆਪਣੇ ਮੁੱਕਣ ਤੀਕ ਵੀ?

੭੬