ਪੰਨਾ:ਚੀਸਾਂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਵੇਸ਼

"ਬਰਖਾ ਜੀ" ਛੋਟੀਆਂ ਕਵਿਤਾਵਾਂ ਦੇ ਕਵੀ ਹਨ, ਪਰ ਜਦ ਕਦੇ ਲੰਮੀ ਕਵਿਤਾ ਲਿਖਣ, ਤਾਂ ਉਸਦੇ ਹਰ ਬੰਦ ਵਿੱਚ ਨਵੀਂ ਉਡਾਣ ਹੁੰਦੀ ਹੈ। ਹਰ ਉਡਾਰੀ ਸਾਨੂੰ ਉੱਚਾ ਤੇ ਉਚੇਰਾ ਲੈ ਜਾਂਦੀ ਹੈ। ਇਨ੍ਹਾਂ ਦੀ ਮਹੀਨ ਕਲਮ ਜਦ ਵਹਿ ਨਿਕਲੇ, ਤਾਂ ਇਨ੍ਹਾਂ ਦੇ ਦਿਲ ਦੀ ਧੱਕ ਧੱਕ ਸਾਫ ਸਾਫ ਸੁਣੀਂਦੀ ਹੈ। ਇੰਜ ਭਾਸਦਾ ਹੈ ਕਿ ਯਾਦਾਂ ਨੇ ਤੁਫਾਨ ਲੈ ਆਂਦਾ ਹੈ, ਖਿਆਲਾਂ ਦਾ ਹੜ੍ਹ ਆ ਗਿਆ ਹੈ।

ਅਜੇਹੀ ਹਾਲਤ ਵਿੱਚ "ਪ੍ਰੀਤਮ" ਤੋਂ ਉਰੇ ਮੁਕਾਮ ਮਿਲਣਾ ਮੁਹਾਲ, ਨਦੀ ਸੌ ਜਫ਼ਰ ਜਾਲਦੀ ਆਖਰ ਸਮੁੰਦਰ ਵਿੱਚ ਮਿਲ ਹੀ ਅਭੇਦ ਹੋ ਸਕਦੀ ਹੈ, ਰਸਤੇ ਵਿੱਚ ਮੁੱਕ ਬੇਸ਼ਕ ਜਾਵੇ ਪਰ ਇਹ ਨਹੀਂ ਹੋ ਸਕਦਾ ਕਿ ਵਗੇ ਵੀ ਤੇ ਰਹੇ ਵੀ ਸਮੁੰਦਰ ਤੋਂ ਦੂਰ। ੬੮ ਸਫੇ ਤੇ ਲਿਖਦੇ ਹਨ:-

"ਠੀਕ ਹੈ ਇਹ ਤਾਂ:Expected an integer input (did you use 'em'?)
ਪ੍ਰਾਣ ਮੇਰੇ ਨੇ
ਯਾਦ ਤੁਸਾਡੀ"..............

ਮੇਰੇ "ਪ੍ਰਾਣ" ਤੁਹਾਡੀ 'ਯਾਦ" ਹੀ ਤਾਂ ਹਨ।

ਪਰ:-