ਪੰਨਾ:ਚੀਸਾਂ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਘੁੱਪ ਹਨੇਰਾ ਛਾਇਆ,

ਕਿਸੇ ਦੀ ਨਿਰਾਸ਼ਾ ਵਾਂਗੂੰ,
ਬਾਲ, ਬੁੱਢੇ, ਇੰਆਣੇ, ਸਿਆਣੇ,
ਸਭ ਨੇ ਘਬਰਾਏ ਹੋਏ,
ਢਹਿੰਦੀਆਂ ਚੀਜ਼ਾਂ ਨੂੰ ਵੇਖ,
ਕਿਸੇ ਦੀਆਂ ਉਮੀਦਾਂ ਵਾਂਗੂੰ।

ਸੋਹਣੀ ਸੋਹਣੀ ਸੂਰਤਾਂ ਤੇ,

ਗੋਰੀ ਗੋਰੀ ਮੂਰਤਾਂ ਤੇ,
ਦੋਹੀਂ ਹੱਥੀਂ ਭਰ ਭਰ,
ਰੇਤ ਦੇ ਨੇ ਬੁੱਕ ਪਾਏ।

ਭੋਲੇ ਜਹੇ,

ਅੱਲ੍ਹੜ ਜਹੇ,
ਕਿਸੇ ਦੇ ਪਿਆਰ ਵਿੱਚ,
ਕਿਸੇ ਦੇ ਵਿਜੋਗ ਵਿੱਚ,
ਸੜਦੇ ਹੋਏ ਦਿਲ ਨੂੰ ਵੇਖ,
ਜਿਵੇਂ, ਅੱਖੀਆਂ ਨੂੰ ਤਰਸ ਆਵੇ,
ਵਰ੍ਹੀਆਂ ਨੇ ਬਦਲੀਆਂ।

ਹਨੇਰੀ ਲੱਥੀ,

ਰੇਤ ਦੱਬੀ,
ਘਟਿਆਂ ਕੁਝ ਸੇਕ ਵੀ।

੮੩