ਪੰਨਾ:ਚੀਸਾਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ




ਅੱਖੀਆਂ ਦੇ ਮੈਂ ਖੋਲ੍ਹ ਕੇ ਬੂਹੇ,

ਬੈਠੀ ਸਾਂ--

ਅੱਜ ਆਉਂਣਗੇ ਮਾਹੀ,

ਮੰਦ ਮੰਦ ਮੁਸਕਾਂਦੇ ਮਾਹੀ।

ਪ੍ਰਾਣਾਂ ਮੇਰਿਆਂ 'ਚ,

ਜਾਨ ਜੇਹੀ ਪਾਉਂਦੇ।


ਸੋਚਿਆ ਸੀ--

ਬੈਠਾ ਉਨ੍ਹਾਂ ਨੂੰ ਪਲਕਾਂ ਦੇ ਉਹਲੇ,

ਢੋਹਕੇ ਦੋਵੇਂ ਅੱਖਾਂ ਦੇ ਬੂਹੇ,

ਸੁਣਾਂਵਾਂਗੀ ਦਿਲ-ਵੇਦਣ ਸਾਰੀ,

ਕਹਾਂਗੀ ਦਰਦ-ਕਹਾਣੀ ਆਪਣੀ।


ਭਾਗਾਂ ਨਾਲ--

ਆ ਗਏ ਉਹ,

ਮੰਦ ਮੰਦ ਮੁਸਕਾਂਦੇ ਉਹ,

੮੬