ਪੰਨਾ:ਚੀਸਾਂ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਕਵਿਤਾ ਕਿਵੇਂ ਨਿਕਲਦੀ ਏ?

ਜਦ ਪ੍ਰੇਮੀ ਦੇ ਦਿਲ ਵਿਚ-

ਮਾਹੀ ਦੀਆਂ ਯਾਦਾਂ,

ਇਕ ਤੁਫਾਨ ਜੇਹਾ ਲੈ ਆਉਂਦੀਆਂ ਨੇ,

ਪ੍ਰਾਣ ਬਿਕਲ ਹੋ ਉਠਦੇ ਨੇ,

ਤਦ- -

ਨੈਣਾਂ ਦੀ ਰਾਹੀਂ,

ਦਿਲ ਵੇਦਣ ਸਾਰੀ,

ਵਹਿ ਨਿਕਲਦੀ ਏ,

ਕਵਿਤਾ ਬਣਕੇ।

੮੮