ਪੰਨਾ:ਚੀਸਾਂ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਹ ਸਦਾ ਬਿਕਲ ਨੇ ਰਹਿੰਦੇ,
ਏਸ ਦੇਹੀ ਵਿੱਚ, ਏਸ ਜਿਸਮ ਵਿੱਚ,
ਕਾਹਲੇ ਪਏ ਨੇ,
ਚਾਹੁੰਦੇ ਨੇ ਉਡਣਾ,
ਪਿੰਜਰੇ ਦੇ ਕਿਸੇ ਪੰਛੀ ਵਾਂਗੂੰ
ਕਤਲ ਦੇ ਕਿਸੇ ਕੈਦੀ ਵਾਂਗੂੰ,........

ਵਿਆਕਲਤਾ, ਤੀਬਰ ਤੇ ਤੀਖਣ, ਆਪਣੇ ਵੇਗ ਵਿੱਚ। ਕਾਹਦੇ ਲਈ ਤੇ ਕਿਸ ਪਿੱਛੇ ਇਹ ਵਿਆਕਲਤਾ, ਇਹ ਤੜਪ? ਨਦੀ ਦੀ ਸਮੁੰਦਰ ਨਾਲ ਅਭੇਦ ਹੋਣ ਦੀ ਤੀਬਰਤਾ ਤੇ ਪ੍ਰੇਮੀ ਦੀ ਆਪਣੇ "ਮਾਹੀ" ਨਾਲ "ਇੱਕ-ਮਿੱਕ" ਹੋਣ ਦੀ ਲਗਨ, "ਸਦੀਵੀ ਲਗਨ" ਦੇ ਦੋ ਰੂਪ ਹਨ। ਕਵੀ ਜੀ ਆਖਦੇ ਹਨ:--

"ਸਜਣਾਂ!
ਸਦ ਹੀ ਲੈ,
ਫਿਰ ਪਾਸ ਇਨ੍ਹਾਂ ਨੂੰ,
ਨਾ ਇਹ ਤੜਫਣ,
ਨਾ ਇਹ ਵਿਲਕਣ,
ਨਾ ਇਹ ਰੋਵਣ,
ਨਾ ਕੁਰਲਾਵਣ".........