ਪੰਨਾ:ਚੀਸਾਂ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਦਿਲ ਦੀ ਧੜਕਣ ਨੂੰ

ਦਿਲ ਮੇਰੇ ਦੀਏ ਤੱਤੀਏ ਧੜਕਣੇ!

ਬਣਾਂ ਸਕੇਂਗੀ, ਕੁਝ ਧੜਕ ਧੜਕ ਕੇ?

ਕਰਾਂ ਸਕੇਂਗੀ?

ਯਾਦ ਮੇਰੀ,

ਉਸ ਕਠੋਰ ਨੂੰ,

ਉਸ ਚੋਰ ਨੂੰ,

ਜੇਹੜਾ ਲੈ ਗਿਆ ਲੁੱਟਕੇ-

ਮੇਰਾ ਸੁਖ ਚੈਨ ਸਭ,

ਖਾਣ ਪੀਣ ਸਭ,

ਨੀਂਦ ਅੱਖਾਂ ਦੀ,

ਸ਼ਾਂਤੀ ਮਨ ਦੀ,

ਜਾਂ-

ਮੈਨੂੰ ਹੀ ਰਹੇਂਗੀ ਸਦਾ ਸਾੜਦੀ?

ਦੱਬੀ ਅੱਗ ਵਾਂਗੂੰ

ਸੁਲਗ ਸੁਲਗ ਕੇ,

ਭੜਕ ਭੜਕ ਕੇ।

੮੯