ਪੰਨਾ:ਚੀਸਾਂ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ






ਦਿਲ

ਸਜਣਾਂ ਦਸ ਖਾਂ ਤੂੰਏਂ।

ਏਨੂੰ ਹੁਣ ਪਰਚਾਵਾਂ ਕਿੱਦਾਂ।

ਮਨਾਵਾਂ ਕੀ ਦੇਕੇ ਮੈਂ ਏਸਨੂੰ,

"ਏਹ ਦਿਲ ਏ ਦਿਲ"

ਕੋਈ ਬਾਲ ਤੇ ਨਹੀਂ,

ਜੇਹੜਾ ਸੋਹਣੇ ਜੇਹੇ ਖਿਡੌਣੇ-

ਜਾਂ ਮਠਿਆਈ ਦਿਤਿਆਂ,

ਪਰਚ ਜਾਵੇਗਾ,

ਮੰਨ ਪਵੇਗਾ

ਭੁੱਲ ਜਾਵੇਗਾ,

ਆਪਣੇ ਨਾਲ।

ਕਿਸੇ ਬੀਤੀ ਗੱਲ ਨੂੰ।

੯o