ਪੰਨਾ:ਚੀਸਾਂ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਸੁੱਤਾ ਦੇਸ਼ ਜਗਾਉਂਦਾ ਕਵੀ ਹੈ,

ਰੁਸੇ ਭਾਗ ਮਨਾਉਂਦਾ ਕਵੀ ਹੈ,

ਗੀਤ ਅਨੰਤ ਦੇ ਗਾਉਂਦਾ ਕਵੀ ਹੈ,

ਭੁਲਿਆਂ ਰਾਹ ਦਰਸਾਉਂਦਾ ਕਵੀ ਹੈ,

ਕਵੀ ਹੈ ਪ੍ਰਤੀਨਿਧ ਜਗਤ ਦਾ,

ਦੇਸ਼ ਦੁਖੀ ਤਾਂ ਕਵੀ ਦੁਖੀ ਹੈ,

ਦੇਸ਼ ਸੁਖੀ ਤਾਂ ਕਵੀ ਸੁਖੀ ਹੈ,

ਦੇਸ਼ ਰਜਿਆਂ ਕਵੀ ਰਜ ਰਜ ਸੌਵੇਂ,

ਦੇਸ਼ ਭੁੱਖਾ ਕਵੀ ਤੜਫੇ ਰੋਵੇ,

ਕਵੀ ਹੈ ਪ੍ਰਤੀਨਿਧ ਜਗਤ ਦਾ।

ਡਿੱਗੀਆਂ ਕੌਮਾਂ ਉਠਾਂਦਾ ਕਵੀ ਹੈ,

ਪਾਠ ਅਮਰ ਦਾ ਪੜ੍ਹਾਉਂਦਾ ਕਵੀ ਹੈ,

ਹੱਸ ਹੱਸ ਮਰਨਾ ਸਖਾਉਂਦਾ ਕਵੀ ਹੈ,

ਮਰ ਮਰ ਜੀਣਾ ਸਖਾਉਂਦਾ ਕਵੀ ਹੈ,

ਕਵੀ ਹੈ ਪ੍ਰਤੀਨਿਧ ਜਗਤ ਦਾ।

ਕਵੀ ਸਦਾ ਆਜ਼ਾਦ ਹੈ ਰਹਿੰਦਾ,

ਦੁਖ ਵਿੱਚ ਵੀ ਓਹ ਸ਼ਾਦ ਹੈ ਰਹਿੰਦਾ,

ਹੋ ਬੇਕਾਰ ਉਹ ਕਦੀ ਨਾ ਬਹਿੰਦਾ,

ਮੌਂਨ ਰਹੇ ਤਾਂ ਵੀ ਕੁਝ ਕਹਿੰਦਾ,

ਕਵੀ ਹੈ ਪ੍ਰਤੀਨਿਧ ਜਗਤ ਦਾ,

੯੨