ਪੰਨਾ:ਚੀਸਾਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ

ਕਵੀ ਮਰ ਜਾਏ ਓਹਦੀ ਬਾਣੀ ਅਮਰ ਏ,

ਬਾਣੀ ਅਮਰ ਏ, ਓਹਦੀ ਕਹਾਣੀ ਅਮਰ ਏ,

ਓਹ ਅਮਰ ਦਾ ਪੂਜਕ ਸਵੈਯੰ ਅਮਰ ਏ,

ਤਾਈਂਏ ਈ ਓਹਦਾ ਨਾਮ ਅਮਰ ਏ,

ਕਵੀ ਭੂਤ ਵਰਤ ਭਵਿਖਤ ’ਚ ਵਸਦਾ,

ਅਗਲੀਆਂ ਪਿਛਲੀਆਂ ਗੱਲਾਂ ਦਸਦਾ,

ਓਹ 1'ਸਤ' 2'ਸ਼ਿਵ' 3'ਸੁੰਦਰ ਝੂਠੋਂ ਨਸਦਾ,

ਦੁੱਖ ਨੂੰ ਪਾ ਜੱਗ ਰੋਵੇ ਕਵੀ ਓਸ ਤੇ ਹਸਦਾ,

ਕਵੀ ਹੈ ਪ੍ਰਤੀਨਿਧ ਜਗਤ ਦਾ।

ਕਵੀ ਦੀ ਰਚਨਾ ਓਹਦੇ ਮਨ ਦਾ ਸ਼ੀਸ਼ਾ,

ਮਨ ਦਾ ਸ਼ੀਸ਼ਾ, ਓਹਦੇ ਕਰਮ ਦਾ ਸ਼ੀਸ਼ਾ,

ਗਿਆਨ ਦਾ ਸ਼ੀਸ਼ਾ ਗੁਣਾਂ ਦਾ ਸ਼ੀਸ਼ਾ,

ਓਹਦੇ ਦੇਸ਼ ਦੇ ਸਾਰੇ ਭਾਵਾਂ ਦਾ ਸ਼ੀਸ਼ਾ,

ਕਵੀ ਹੈ ਪ੍ਰਤੀਨਿਧ ਜਗਤ ਦਾ।





1 The True 2 The Good. 3 The Beautiful.

੯੩