ਕਈ ਜਨਮ ਭਏ ਕੀਟ ਪਤੰਗਾ ।
ਕਈ ਜਨਮ ਗਜ ਮੀਨ ਕੁਰੰਗਾ ।
ਕਈ ਜਨਮ ਪੰਖੀ ਸਰਪ ਹੋਇਓ ।
ਕਈ ਜਨਮ ਹੈਵਰ ਬ੍ਰਿਖ ਜੋਇਓ ।੧।
ਮਿਲ ਜਗਦੀਸ ਮਿਲਨ ਕੀ ਬਰੀਆ ।
ਚਿਰੰਕਾਲ ਇਹ ਦੇਹ ਸੰਜਰੀਆਂ।੧। ਰਹਾਉ ।
ਕਈ ਜਨਮ ਸੈਲ ਗਿਰਿ ਕਰਿਆ ।
ਕਈ ਜਨਮ ਗਰਭ ਹਿਰਿ ਖਰਿਆ ।
ਕਈ ਜਨਮ ਸਾਖ ਕਰ ਉਪਾਇਆ ।
ਲਖ ਚਉਰਾਸੀਹ ਜੋਨਿ ਭਰਮਾਇਆ ।
ਜੀਵਆਤਮਾ ਦੇ ਏਸ ਲੰਮੇ ਸਫ਼ਰ ਵਿਚ ਇਕ ਹੋਰ ਵਧੀਆ ਪਿਲਗਰਿਮਜ਼ ਪ੍ਰੋਗਰੈਸ' (Pilgrim's Progress) ਹੈ। ਪਰ ਇਸ ਦਾ ਰਚਨਹਾਰ ਤਾਂ ਕੋਈ ਜਾਹਨ ਬਨੀਅਨ ਹੀ ਹੋਵੇ ਤਾਂ ਹੋਵੇ ।
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕਹਾਣੀ ਇਕ ਵਸਤੁ ਦਾ ਦੂਜੀ ਵਸਤੂ ਨਾਲ ਬੀਤੇ ਕਰਮ- ਕਰਮ ਦਾ ਵਿਰਤਾਂਤ ਹੈ ਤੇ ਨਾਵਲ ਅਜੇਹੇ ਹਿਤਾਂ ਦੀ ਇਕ ਕੇਂਦਰਿਤ ਪਰ ਬਝਵੀਂ ਲੜੀ ਹੈ । ਇਸ ਲਈ ਪੰਜਾਬ ਵਿਚ ਕਹਾਣੀ ਓਦੋਂ ਵੀ ਸੀ ਜਦੋਂ ਅਜੇ ਏਥੇ ‘ਚਰ ਤੇ ਅਚਰ, ਜੀਵਣ ਸੀ ਭਾਵੇ ਓ ਮਨੁਖ ਜੀਵਣ ਨਹੀਂ ਸੀ। ਫੇਰ ਕਹਾਣੀ ਓਦੋਂ ਵੀ ਸੀ ਜਦੋਂ ਮਨੁਖੀ ਜੀਵਣ ਅਰੰਭ ਹੋਇਆ । ਇਹ ਸਚਿਆਈ ਕੇਵਲ ਪੰਜਾਬ ਬਾਰੇ ਹੀ ਨਹੀਂ ਹੈ, ਸਗੋਂ ਹਰ ਦੇਸ਼ ਤੇ ਪ੍ਰਾਂਤ ਸੰਬੰਧੀ ਵੀ ਉਤਨੀ ਹੀ ਢੁਕਦੀ ਹੈ ।
ਇਸ ਤੋਂ ਅਗਲੀ ਅਵਸਥਾ ਹੈ, ਮਨੁਖੀ ਜੀਵਣ ਦੇ
੧੧