ਪੰਨਾ:ਚੁਲ੍ਹੇ ਦੁਆਲੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਖ ਲੈਂਦਾ ਹਾਂ। ਕੁੰਡੇਸ਼ਰ ਵਿਚ ਲੋੜ ਪਵੇਗੀ। ਸੜਕ ਤੋਂ ਚਬੇ ਜੀ ਦੇ ਮਕਾਨ ਤੀਕ ਅਸਬਾਬ ਲੈ ਜਾਣ ਵਾਲੇ ਕੁੱਲੀ ਨੂੰ ਦੇ ਦੇਵਾਂਗਾ। ਉਥੇ ਪਹੁੰਚਦਿਆਂ ਹੀ ਇਹ ਤਾਂ ਮੈਂ ਜ਼ਾਹਰ ਕਰਨੋਂ ਰਿਹਾ ਕਿ ਮੇਰੀ ਜੇਬ ਵਿਚ ਇਕ ਇਕੱਨੀ ਹੀ ਹੈ।
‘ਹਾਂ, ਹਾਂ! ਇਕੱਨੀ ਤੁਸੀਂ ਖ਼ੁਸ਼ੀ ਨਾਲ ਰਖ ਲਵੋ।’
ਕੁੰਡੇਸ਼ਰ ਪਹੁੰਚਿਆ ਤਾਂ ਸੜਕ ਉਤੇ ਚੌਬੇ ਜੀ ਦਾ ਇਕ ਮਿੱਤਰ ਮੌਜੂਦ ਸੀ ਉਸ ਨੇ ਅਸਬਾਬ ਘਰ ਪੁਚਾਣ ਦਾ ਪ੍ਰਬੰਧ ਕਰ ਦਿਤਾ।
ਉਹ ਇਕੱਨੀ ਮੇਰੇ ਪਾਸ ਬਚ ਰਹੀ। ਇਸ ਨੂੰ ਮੈਂ ਸੰਭਾਲ ਕੇ ਜੇਬ ਵਿਚ ਰਖ ਲਿਆ!

ਜਦ ਕਦੀ ਚੌਬੇ ਜੀ ਨੂੰ ਪਾਨ ਦੀ ਲੋੜ ਹੁੰਦੀ, ਮੈਂ ਝਟ ਆਪਣੀ ਜੇਬ ਵਿਚੋਂ ਕਢ ਕੇ ਵਿਖਾਂਦਾ ਤੇ ਕਹਿੰਦਾ, ‘‘ਪੈਸੇ ਮੈਂ ਦਿਆਂਗਾ।’ ਚੌਬੇ ਜੀ ਨਾਂਹ ਨਾਂਹ ਕਹਿੰਦੇ ਹੋਏ ਇਸ ਨੂੰ ਵਾਪਸ ਭਰ ਦਿੰਦੇ!
ਤੇ ਜਦ ਮੈਂ ਰਾਮੂ ਤੋਂ ਬੂਟ ਮੁਰੰਮਤ ਕਰਵਾ ਕੇ ਉਸ ਨੂੰ ਇਹ ਇਕੱਨੀ ਦੇਦਿਆਂ ਹੋਇਆਂ ਕਿਹਾ, ’ਇਸ ਨੂੰ ਰਖ ਲੈ। ਨਾਂਹ ਨ ਕਰ। ਵੇਖਣ ਵਿਚ ਇਹ ਇਕੱਨੀ ਹੈ, ਪਰ ਇਸ ਦੀ ਕੀਮਤ ਸਚ ਮੁਚ ਇਸ ਤੋਂ ਕਿਤੇ ਵਧੇਰੇ ਹੈ......ਮੇਰੀਆਂ ਅੱਖਾਂ ਗਿਲੀਆਂ ਹੋ ਗਈਆਂ। ਮੈਂ ਵੇਖਿਆ ਕਿ ਰਾਮੂ ਦੀਆਂ ਅੱਖਾਂ ਵੀ ਗਿਲੀਆਂ ਹੋ ਗਈਆਂ ਸਨ......ਉਸ ਨੂੰ ਸਾਰੇ ਦਿਨ ਵਿਚ ਉਸ ਇਕੱਨੀ ਤੋਂ ਛੁਟ ਹੋਰ ਕੁਝ ਨਹੀਂ ਸੀ ਮਿਲਿਆ। ਉਸ ਨੇ ਸੋਚਿਆ ਹੋਵੇਗਾ ਕਿ ਉਸ ਨੇ ਇਕ ਅੰਤਰਜਾਮੀ ਸਾਧੂ ਦਾ ਬੂਟ ਮੁਰੰਮਤ ਕੀਤਾ ਹੈ, ਨਹੀਂ’ ਉਹ ਕਿਵੇਂ ਜਾਣਦਾ ਹੈ ਕਿ ਘਰ ਵਿਚ ਉਸ ਦੀ ਭੁੱਖੀ ਤੀਵੀਂ ਤੇ ਬੱਚੇ ਇਸ ਇਕੱਨੀ ਦਾ ਰਾਹ ਤੱਕ ਰਹੇ ਹਨ।

੧੦੪