ਪੰਨਾ:ਚੁਲ੍ਹੇ ਦੁਆਲੇ.pdf/103

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੋ:ਮੋਹਨ ਸਿੰਘ

ਪ੍ਰੋ: ਮੋਹਨ ਸਿੰਘ ਪੋਠੋਹਾਰ ਦੇ ਪਿੰਡ ਧਮਿਆਲ ਦੇ ਵਸਨੀਕ ਹਨ, ਪਰ ਜਨਮ, ਆਪ ਦਾ ਮਰਦਾਨ ਵਿਚ ਹੋਇਆ । ਆਪ ਦਾ ਵਿਆਹ ਛੋਟੀ ਉਮਰ ਵਿਚ ਹੀ ਹੋ ਗਿਆ । ਆਪ ਦੀ ਪਤਨੀ ਬਸੰਤ ਦੀ ਜਵਾਨੀ ਵਿਚ ਹੀ ਮੌਤ ਹੋ ਗਈ। ਇਸ ਦੁਖਾਂਤਕ ਘਟਨਾ ਨੇ ਆਪਦੇ ਵਲਵਲਿਆਂ ਨੂੰ ਬਹੁਤ ਟੁੱਬਿਆ ਅਤੇ ਆਪ ਦੇ ਹਿਰਦੇ ਵਿਚੋਂ ਰਮਣੀਕ ਗੀਤ ਫੁਟ ਪਏ । ੧੯੩੨ ਵਿਚ ਆਪ ਨੇ ਲਾਹੌਰ ਐਮ.ਏ.ਪਾਸ ਕੀਤੀ ਅਤੇ ਉਸਦੇ ਉਪਰੰਤ ਖਾਲਸਾ ਕਾਲਜ ਵਿਚ ਲੈਕਚਾਰ ਲਗ ਗਏ । ੧੯੩੭ ਵਿਚ 'ਲਿਖਾਰੀ' ਮਾਸਕ ਪੱਤਰ ਸੰਪਾਦਨ ਕਰਨ ਲਗੇ । ਦੋ ਸਾਲ ਬਾਅਦ ‘ਪੰਜ ਦਰਿਆ ਜਾਰੀ ਕੀਤਾ ਜੋ ਹੁਣ ਤਕ ਬੜੀ ਸਫਲਤਾ ਨਾਲ ਚਲਾ ਰਹੇ ਹਨ ।
ਪ੍ਰੋ: ਮੋਹਨ ਸਿੰਘ ਜੀ ਪੰਜਾਬੀ ਦੇ ਚੋਟੀ ਦੇ ਕਵੀ ਹਨ । ਆਪ ਦੀ ਕਾਵਿ-ਕਲਾ ਦੀ ਸ਼ੁਹਰਤ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਸਾਰੇ ਭਾਰਤ ਵਿਚ ਪਸਰੀ ਹੋਈ ਹੈ । ਆਪ ਦੀਆਂ ਕਈ ਰਚਨਾਵਾਂ ਹਿੰਦੀ ਵਿਚ ਅਨੁਵਾਦ ਕੀਤੀਆਂ । ਗਈਆਂ ਹਨ ਕਵਿਤਾ ਦੀਆਂ ਆਪ ਦੀਆਂ ਪੰਜ ਪ੍ਰਸਿਧ ਪੁਸਤਕਾਂ ਛਪ ਚੁਕੀਆਂ ਹਨ।(੧) ਸਾਵੇ ਪੱਤਰ(੨) ਕਸੁੰਭੜਾ(੩) ਅਧਵਾਟੇ(੪) ਕਚ ਸਚ ਆਵਾਜ਼ਾਂ ।

੧੦੭