ਗ਼ਲਤਾਨ ਉਥੋ ਲੰਘਿਆ ਸਾਂ, ਪਰ ਕਦੀ ਵੀ ਐਸਾ ਨਹੀ ਹੋਇਆ ਕਿ ਮੈਂ ਕੁੱਬ ਦੀ ਹੋਂਦ ਨੂੰ ਮਹਿਸੂਸ ਕਿਤੇ ਬਿਨਾ ਲੰਘ ਸਕਿਆ ਹੋਵਾਂ ਤੇ ਮੇਰੀ ਮਹਿਅਤ ਘੜੀ ਦੀ ਘੜੀ ਲਈ ਨਾ ਟੁੱਟੀ ਹੋਵੇ । ਮੈਂ ਇਹ ਤਜਰਬਾ ਕਰ ਕੇ ਬੜਾ ਹੈਰਾਨ ਸਾਂ ਕਿ ਸਾਡੇ ਪਿਆਰ ਦੇ ਪਾਤਰਾਂ ਵਾਂਗ ਸਾਡੀ ਘ੍ਰਿਣਾ ਦੇ ਪਾਤਰ ਵੀ ਕਿਵੇਂ ਸਾਡੇ ਦਿਲ ਦਿਮਾਗ ਤੇ ਸਮੇਂ ਉਤੇ ਛਾਏ ਰਹਿਣ ਦੀ ਸਮਰੱਥਾ ਰੱਖਦੇ ਹਨ ।
ਕਦੀ ਕਦੀ ਮੇਰੀ ਵਿਚਾਰ-ਬਿਰਤੀ ਇਸ ਅਕਾਰਣ ਘ੍ਰਿਣਾ ਦੇ ਵਿਰੁੱਧ ਜਹਾਦ ਕਰ ਦੇਂਦੀ ਅਤੇ ਆਪਣੇ ਠੋਡਿਆਂ ਪਲਾਂ ਵਿਚ ਮੈਂ ਸੋਚਦਾ ਕਿ ਮੰਨ ਲਿਆ ਉਹ ਕੁੱਬਾ ਹੈ, ਕੋਝਾ ਹੈ, ਬਦਸ਼ਕਲ ਹੈ, ਪਰ ਆਖ਼ਰ ਮੇਰੇ ਵਾਂਗ ਇਨਸਾਨ ਹੈ, ਦਸਾਂ ਨਵਾਂ ਦੀ ਕਿਰਤ ਕਰ ਕੇ ਖਾਂਦਾ ਹੈ, ਮੇਰੇ ਯਾ ਕਿਸੇ ਹੋਰ ਅੱਗੇ ਹੱਥ ਨਹੀਂ ਟਡਦਾ । ਫਿਰ ਮੈਂ ਕਿਉਂ ਉਸ ਨਾਲ ਨਫ਼ਰਤ ਕਰਦਾ ਹਾਂ ਅਤੇ ਨਜ਼ਦੀਕੀ ਗਵਾਂਢੀ ਹੋਣ ਤੋਂ ਵੀ ਮੈਂ ਉਸ ਦੀ ਹੱਟੀ ਨੂੰ ਰਾਹ ਵਿਚ ਛਡ ਕੇ ਚਾਰ ਪੰਜ ਸੌ ਗਜ਼ੇ ਪਡਿਓ ਜਾ ਕੇ ਫਲ ਲਿਆਉਂਦਾ ਹਾਂ ? ਇਸ ਤਰਾ ਮੈਂ ਕਈ ਵਾਰ ਆਪਣੇ ਆਪ ਨੂੰ ਲਾਹਨਤਾਂ ਪਾ ਚੁਕਾ ਸਾਂ, ਪਰ ਫਿਰ ਵੀ ਪਤਾ ਨਹੀਂ ਕਿਉਂ ਉਸ ਦੀ ਹੱਟੀ ਨੇੜੇ ਆਈ ਨਹੀਂ ਕਿ ਮੇਰਾ ਨਕ ਚੜ੍ਹਿਆ ਨਹੀਂ
ਏਸੇ ਤਰਾਂ ਚਾਰ ਪੰਜ ਮੰਹੀਨੇ ਲੰਘ ਗਏ ਅਤੇ ਹੌਲੀ ਹੌਲੀ ਕੁੱਬੇ ਨੂੰ ਵੀ ਮੇਰੀ ਨੈਫ਼ਰਤ ਦਾ ਪਤਾ ਲਗ ਗਿਆ। ਮੈਂ ਦਿਲ ਵਿਚ ਸੋਚਦਾ ਸੀ ਕਿ ਉਸ ਨੂੰ ਇਸ ਗਲ ਦਾ ਕਿਵੇਂ ਪਤਾ ਲਗ ਗਿਆ ਹੈ । ਸ਼ਾਇਦ ਇਸ ਕਰ ਕੇ ਕਿ ਮੈਂ ਉਸ ਦੀ ਦੁਕਾਨ ਰਾਹ ਵਿਚ ਛਡ ਕੇ ਅਗਲੀ ਦੁਕਾਨ ਤੋਂ ਚੀਜ਼ਾਂ ਲੈਂਦਾ ਸਾਂ । ਇਹ ਕੋਈ ਖ਼ਾਸ ਦਲੀਲ ਨਹੀਂ, ਕਿਉਂਕਿ ਗਲੀ ਦੇ ਹੋਰ ਕਈ ਆਦਮੀ ਵੀ ਏਸੇ ਤਰਾਂ ਕਰਦੇ ਸਨ। ਫਿਰ ਇਸ ਦਾ ਮਤਲਬ ਇਹ ਹੋਇਆ ਕਿ ਕੱਬਾ ਕਾਫ਼ੀ ਸਮਝਦਾਰ ਹੈ ਅਤੇ ਆਦਮੀ ਦੇ ਚਿਹਰੇ ਤੋਂ
੧੧੦