ਪੰਨਾ:ਚੁਲ੍ਹੇ ਦੁਆਲੇ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰਲੇ ਭਾਵ ਪੜ੍ਹ ਸਕਦਾ ਹੈ । ਇਹ ਸੋਚ ਕੇ ਮੈਂ ਆਪਣੇ ਆਪ ਨੂੰ ਝਾੜਦਾ ਕਿ ਕਮਬਖ਼ਤ, ਘਟੋ ਘਟ ਇਸੇ ਲਈ ਨਫ਼ਰਤ ਛਡ ਦੇ ਕਿ ਉਹ ਸਮਝਦਾ ਹੈ । ਕੀ ਸਮਝਦਾਰ ਹੋਣ ਵਿਚ ਕੋਈ ਹੁਸਨ ਨਹੀਂ ? ਪਰ ਛੇਤੀ ਹੀ ਘ੍ਰਿਣਾ -ਬਿਰਤੀ ਦਾ ਹੜ ਮੇਰੀ ਵਿਚਾਰ ਬਿਰਤੀ ਦੀਆਂ ਉਠ ਰਹੀਆਂ ਨਿਕੀਆਂ ਨਿੱਕੀਆਂ ਲਹਿਰਾਂ ਨੂੰ । ਸਮੇਟ ਕੇ ਲੈ ਜਾਂਦਾ ਅਤੇ ਫਿਰ ਕੁੱਬੇ ਕੀ ਕਰੂਹ ਸ਼ਕਲ ਮੇਰੇ । ਸਾਹਮਣੇ ਆ ਜਾਂਦੀ ਅਤੇ ਉਹ ਮੈਨੂੰ ਗਲੀ ਦੀ ਬੱਜ ਵਾਂਗ ਦਿੱਸਣ ਲਗ ਪੈਂਦਾ ।
ਇਕ ਦਿਨ ਮੈਂ ਬੈਠਾ ਪੜ ਰਿਹਾ ਸਾਂ ਕਿ ਬਾਲੇ ਕਿੰਗ ਨੇ (ਇਹ ਮੇਰੇ ਨਿਕੇ ਭਰਾ ਦਾ ਲਾਡ ਨਾਂ ਹੈ) ਇਕ ਫੁਲ ਮੇਰੀ ਕੋਟਖੱਟੀ ਵਿਚ ਅੜਾ ਦਿੱਤਾ । ਮੈਂ ਆਖ ਭਵਾ ਕੇ ਫੁਲ ਵਲ ਵੇਖਿਆ। ਫੁਲ ਕਾਗਜ਼ ਦਾ ਬਣਿਆ ਹੋਇਆ ਸੀ, ਪਰ ਕਸਬ ਦੇ ਜ਼ੋਰ ਨਾਲ ਅਲ ਵਰਗਾ ਜਾਪਦਾ ਸੀ । ਮੈਂ ਮੁੰਡੇ ਨੂੰ ਪਿਆਰ ਨਾਲ ਲੱਤਾ ਵਿਚ ਵਲੇਟੈ ਕੇ ਪੁਛਿਆ, ‘‘ ਮਾਰ ਵਾ ਸੂਰਾ, ਕਿੱਥੋਂ ਆਂਦਾ ਈ ਜਿਹਾ ਸੋਹਣਾ ਫੁੱਲ ? ’’
‘‘ ਕੱਬੇ ਦਿੱਤੇ ’’ ਬਾਲੇ ਕਿੰਗ ਨੇ ਬੜੇ ਉਤਸ਼ਾਹ ਨਾਲ ਧੌਣ ਅਕੜਾ ਕੇ ਆਖਿਆ, ‘‘ ਭਾਪਾ ਜੀ, ਕੁੱਬਾ ਡਾਢ ਸੋਹਣੇ ਫੁੱਲ ਬਣਾਲੈਂ, ਅਸਾਂ ਕੀ ਹੈਡ ਹੈਡੋ ਦੇ ਨੇ । ਫਿਰ ਕੁਝ ਸੋਚਕੇ ‘‘ ਨਾਲੇ ਆਖਨਾ ਹੋਨੇ ਭਾਪੇ ਜੀ ਨੀ ਖੁਟੀ ਵਿਚ ਲਾਇਆ ਕਰ । ’’
ਇਹ ਸੁਣ ਕੇ ਮੇਰੀ ਸੁਹਜ-ਕਲਾ ਦੀ ‘‘ ਕਦਰਦਾਨ ਬਿਰਤੀ ਪ੍ਰਬਲ ਹੋ ਗਏ । ਮੈਂ ਫੁਲ ਨੂੰ ਖੁਟੀ 'ਚੋਂ ਕੱਢ ਕੇ ਉਸਦੀ ਅਸਲ ਵਰਗੀ ਰੰਗਤ ਤੇ : ਬਨਾਵਟ ਉਤੇ ਬੜੇ ਸਵਾਦ ਨਾਲ ਵਿਚਾਰ ਕਰਨ ਲਗ ਪਿਆ । ਆਖਰ ਕਲ ਨਸ਼ੇ ਵਿਚ ਮੇਰੇ ਮੂੰਹੋਂ ਨਿਕਲ ਗਿਆ, ‘‘ ਮਾਰ ਵਾ ਕੁੱਥਿਆ ! ’’ ਇਹ ਸੁਣ ਕੇ ਕੋਲੋਂ ਮੇਰੀ ਮਾਂ ਬੋਲ ਉਠਹ ਕਹਿ ਕਿਆ ਈ, ਕੁੱਬ ਨਾ ਕਮਾਲ ਤਕਣਾ ਈ ਤੇ ਜੀਤ ਸਿੰਘ ਨੇ ਗੁਰਦਵਾਰੇ ਜਾ ਕੇ ਤਕ । ਕੰਧਾਂ ਤੇ ਤੇ ਫੁੱਲ,

੧੧੧