ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਸਾ ਨਹੀਂ ਸੀ ਲੰਘਿਆ ਜਿਸ ਦਿਨ ਇਹ ਅਜੀਬ ਮੁਸਕਾਨ ਮੁੱਛਾਂ ਵਿਚੋਂ ਨਾ ਝਾਕੀ ਹੋਵੇ।
ਹੁਨਾਲ ਵਿਚ ਮੈਂ ਦੋਸਤਾਂ ਨਾਲ ਕਸ਼ਮੀਰ ਚਲਾ ਗਿਆ । ਉੱਥੇ ਜਾ ਕੇ ਮੇਰੀ ਆਦਤ ਹੈ ਕਿ ਮੈਂ ਹਰ ਇਕ ਚੀਜ਼ ਭੁੱਲ ਜਾਂਦਾ ਹਾਂ, ਇਥੋਂ ਤਕ ਕਿ ਅਖ਼ਬਾਰ ਤੇ ਕਿਤਾਬਾਂ ਵੀ ਨਹੀਂ ਪੜਦਾ। ਕਿਉਂਕਿ ਕੁਝ ਦਿਨ ਲਈ ਬਾਹਰਲੀ ਦੁਨੀਆਂ ਨੂੰ ਪੂਰੀ ਤਰਾਂ ਭਲ ਜਾਣਾ ਆਦਮੀ ਨੂੰ ਦੁਨੀਆਂ ਦੇ ਕੰਮਾਂ ਲਈ ਵਧੇਰੇ ਯੋਗ ਬਣਾ ਦੇਂਦਾ ਹੈ । ਨਾਲੇ ਜ਼ਹਿਰਮਹ ਨਦੀਆਂ, ਕੰਵਲ ਜੜੀਆਂ ਝੀਲਾਂ; ਨੀਲੇ ਅਕਾਸ਼ਾਂ, ਚੀਲ-ਕਜੇ ਜਾਂ ਪਹਾੜਾਂ ਅਤੇ ਹੋਰ ਅਨੇਕਾਂ ਕੁਦਰਤ ਦੀਆਂ ਜਿਉਂਦੀਆਂ ਜਾਗਦੀਆਂ ਪਾਕਕਿਤਾਬਾਂ ਨੂੰ ਛੱਡ ਕੇ ਮੈਨੂੰ ਮੁਰਦਾ ਤੇ ਬੇਜਾਨ ਕਾਗਜ਼ਾਂ ਨੂੰ ਫਰੋਲਣ ਵਿਚ ਕੋਈ ਦਾਨਾਈ ਨਹੀਂ ਦਿਸਦੀ। ਹਾਂ, ਮੈਂ ਉਥੇ ਜਾ ਕੇ ਸਭ ਕੁਝ ਭੁਲ ਗਿਆ ਪਰ ਕੁੱਬੇ ਦੀ ਸਰਬ-ਵਿਆਪੀ ਮੁਸਕਾਨ ਉੱਥੇ ਵੀ ਪਹੁੰਚ ਚੁੱਕੀ ਹੋਈ ਸੀ। ਇਹ ਵਖ ਮੈਂ ਬਹੁਤ ਛਿੱਥਾ ਪਿਆ । ਅਤੇ ਹੌਲੀ ਹੌਲੀ ਇਹ ਛਿੱਥਾਪਨ ਡਰ ਵਿਚ ਬਦਲਣ ਲਗ ਪਿਆ । ਕੁਝ ਚਿਰ ਮਗਰੋਂ ਮੈਨੂੰ ਯਕੀਨ ਹੋ ਗਿਆ ਕਿ ਇਹ ਮੁਸਕਾਨ ਮੈਨੂੰ ਕਿਸੇ ਦਿਨ ਸੁਦਾਈ ਬਣਾ ਕੇ ਹੀ ਸਾਹ ਲਏਗੀ। ਇਹ ਸੋਚ ਕੇ ਮੈਨੂੰ ਕੁੱਬੇ ਨਾਲ ਹੋਰ ਵੀ ਨਫ਼ਰਤ ਹੋ ਗਈ । ਪਹਿਲੇ ਮੈਂ ਉਸ ਨੂੰ ਕੇਵਲ ਇਕ ਬਦਸ਼ਕਲ ਇਨਸਾਨ ਸਮਝਦਾ ਸਾਂ, ਪਰ ਹੁਣ ਇਕ ਭਿਆਨਕ ਭੂਤ
ਦੋ ਮਹੀਨਿਆਂ ਬਾਅਦ ਮੈਂ ਕਸ਼ਮੀਰੋਂ ਪਰਤਿਆ ਅਤੇ ਰਾਤ ਨੂੰ ਖੁਲੀ ਛਤ ਉਤੇ ਲੇਟਿਆ । ਕੋਈ ਦਸ ਕੁ ਵਜੇ ਨਾਲ ਘਰ ਦੇ ਸਾਰੇ ਜੀ ਮੇਰੇ ਕੋਲੋਂ ਕਸ਼ਮੀਰ ਦੀਆਂ ਗਲਾਂ ਸੁਣਦੇ ਸੁਣਦੇ ਸੌ ਗਏ ਸਨ । ਮੇਰੀਆਂ ਅੱਖਾਂ ਨੀਂਦਰ ਤੇ ਕੇਵੇਂ ਨਾਲ ਭਾਰੀਆਂ ਹੋ ਕੇ ਮੁੰਦੀਣ ਵਾਲੀਆਂ ਹੀ ਸਨ ਕਿ ਕਿਸੇ ਦੇ ਗਾਉਣ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ । ਰਾਤ ਦੀ ਸ਼ਾਂਤ-ਚੁਪ ਵਿਚ ਬਿਹਾਗ ਦੀਆਂ

੧੧੩