ਪੰਨਾ:ਚੁਲ੍ਹੇ ਦੁਆਲੇ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰਗਟ ਹੋਣ ਦੀ। ਮਨੁਖ ਪੈਦਾ ਹੋਇਆ। ਇਸ ਦੀਆਂ ਲੋੜ ਨੇ ਇਸ ਨੂੰ ਬੋਲਣਾ ਸਿਖਾਇਆ। ਬੋਲੀ ਨੇ ਸਮੇਂ ਸਮੇਂ ਸਾਹਿੱਤ ਦਾ ਰੂਪ ਧਾਰਿਆ! ਫੇਰ ਸਾਹਿੱਤ ਨੇ ਕਈ ਰੂਪ ਧਾਰੇ। ਉਨ੍ਹਾਂ ਰੂਪਾਂ ਵਿਚੋਂ ਇਕ ਰੂਪ ਕਹਾਣੀ ਵੀ ਹੈ।
ਸੋ ਕਹਾਣੀ ਦੀ ਘਟਨਾਂ ਕਰਤੇ ਦੀ ਰਚਨਾਂ ਦੇ ਨਾਲ ਅਰੰਭ ਹੋਈ ਤੇ ਕਹਾਣੀ ਦਾ ਵਿਰਤਾਂਤ ਬਿਆਨਣ-ਮਾਧਿਅਮ ਜਾਂ ਬੋਲੀ ਦੇ ਨਾਲ। ਭਾਵੇਂ ਇਹ ਬੋਲੀ ਸੈਨਤਾਂ ਦੀ ਸੀ, ਜਾਂ ਸ਼ਬਦਾਂ ਦੀ। ਕਹਾਣੀ ਦਾ ਵਾਪਰਨ ਇਕ ਪਰਕਿਰਤਕ ਸਚਿਆਈ ਪਰ ਕਹਾਣੀ ਦਾ ਬਿਆਨਣ ਇਕ ਸਮਾਜਕ ਲੋੜ ਹੈ। ਜਿਵੇਂ ਬੋਲੀ ਵੀ ਇਕ ਸਮਾਜਕ ਲੋੜ ਹੈ, ਓਸੇ ਤਰ੍ਹਾਂ ਕਹਾਣੀ ਵੀ ਇਕ ਸਮਾਜਕ ਆਸ਼ੇ ਨੂੰ ਪੂਰਾ ਕਰਦੀ ਹੈ। ਜੇ ਦੁਨੀਆਂ ਵਿਚ ਇਕੋ ਇਕ ਮਨੁਖ ਹੋਵੇ, ਜਾਣੀ ਨਾ ਉਸ ਦਾ ਭੈਣ ਨੇ ਭਰਾ, ਨਾ ਵਹੁਟੀ ਨਾ ਮਾਂ, ਨਾ ਪੁੱਤ ਨਾ ਧੀ ਤੇ ਨਾ ਬੋਲੀ ਨਾ ਸਹੇਲੀ ਤਾਂ ਉਸ ਮਨੁਖ ਨੂੰ ਨਾ ਬੋਲੀ ਦੀ ਲੋੜ ਹੈ ਤੇ ਨਾ ਹੀ ਉਹ ਕੋਈ 'ਬੋਲੀ' ਸਿਖੇਗਾ। ਪਦਾਰਥਾਂ ਦੇ ਕਰਮ-ਪਰਿਤਕਰਮ, ਜਾਂ ਕਹੋ ਕਹਾਣੀਆਂ ਵਾਪਰਦੀਆਂ ਉਹ ਤਕੇਗਾ ਤੇ ਅਪਣੇ ਆਪ ਤਕ ਓਹ ਉਨ੍ਹਾਂ ਨੂੰ ਸੀਮਤ ਰਖੇਗਾ। ਕਹਾਣੀ ਦੇ ਬਿਆਨਣ ਦੀ ਲੋੜ ਉਸ ਨੂੰ ਨਹੀਂ ਪਵੇਗੀ। ਏਸ ਲਈ ਪਰਤੱਖ ਹੈ ਕਿ ਬੋਲੀ ਤੇ ਫੇਰ ਬੋਲੀ ਵਿਚ ਗਿਆਨੀ ਗਈ ਕਹਾਣੀ ਇਕ ਸਮਾਜਕ ਲੋੜ ਹੈ ਤੇ ਇਸ ਦਾ ਸੰਬੰਧ ਸਾਡੇ ਜੀਵਣ ਨਾਲ ਬਹੁਤੇ ਡੂੰਘਾ ਹੈ।
ਮੈਂ ਮਨੁਖ ਦੀ ਹਰ ਕਿਰਤ ਨੂੰ ਚਾਹੇ ਉਹ ਹਲ ਵਾਹੁਣ ਦੀ ਹੈ, ਜਾਂ ਸਾਹਿੱਤ ਰਚਨਾ, ਚਾਹੇ ਉਹ ਕਿਸੇ ਦੀ ਖੁਸ਼ਾਮਦ ਤੇ ਝੋਲੀ ਚੁਕਣਾ ਹੈ, ਜਾਂ ਨਿੰਦਾ, ਚੁਗਲੀ, ਪਾੜ ਦੁਫਾੜ ਤੇ ਲੜਾਈ ਜੰਗ। ਇਹ ਸਭ ਕਰਮ ਜੀਵਣ ਨਾਲ; ਨਹੀਂ ਉਸ ਦੇ

੧੨