ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਲਜਾਈਆਂ ਤਾਨਾਂ ਮੈਨੂੰ ਬਹੁਤ ਮਿਠੀਆਂ ਲਗੀਆਂ । ਬਾਲਾ ਕਿੰਗ, ਜੋ ਅਜੇ ਪਾਸੇ ਮਾਰ ਰਿਹਾ ਸੀ, ਬੋਲ ਉਠਿਆ, ‘‘ ਭਾਪਾ ਜੀ,  ! ਹਾਂਆਂ ! ਥੈਅ ! ਮੈਂ ਕੁੱਬ ਦੇ ਕਸਬ ਨੂੰ ਸਲਾਹੁੰਦਾ ਤੇ ਆਪਣੇ ਬੁਰੇ ਵਤੀਰੇ ਤੇ ਲਾਹਨ ਤਾਹਨ ਕਰਦਾ ਛੇਤੀ ਹੀ ਸੌਂ ਗਿਆ ।
ਸੁਤਿਆਂ ਸੁਤਿਆਂ ਕੀ ਵੇਖਦਾ ਹਾਂ ਕਿ ਮੈਨੂੰ ਪਲੇਗ ਦੀ ਗਿਲਟੀ ਨਿਕਲੀ ਹੋਈ ਹੈ ਅਤੇ ਮੰਜੇ ਉਤੇ ਕੁਲ-ਮੁਕਲਾ ਪਿਆ ਕੱਰਾਹ ਰਾਹ ਰਿਹਾ ਹਾਂ । ਸਾਰਾ ਮਹੱਲਾ ਘਟ, ਵਾਂਗ ਸੁਨਸਾਨ ਤੇ ਉਜਾੜ ਪਿਆ ਹੈ । ਆਦਮੀ ਤਾਂ ਇਕ ਪਾਸੇ ਰਹੇ, ਜਨੌਰ ਤੇ ਪੰਛੀ ਤਕ ਨਹਸਦੇ ਮਾਂ, ਬਾਪ, ਭੈਣ, ਭਰਾ, ਵਹੁਟੀ, ਬੱਚੇ-ਸਭ ਮੈਨੂੰ ਕਲਿਆਂ ਛੱਡ ਕੇ ਨਸ਼ ਗਏ ਹੋਏ ਹਨ । ਸਿਰਫ਼ ਇਕ ਆਦਮੀ ਮੇਰੀ ਸਰਾਂਦੀ ਬੈਠਾ ਹੈ ਜੋ ਥੋੜੇ ਥੋੜੇ ਵਕਫ਼ੇ ਪਿਛੇ ਮੇਰੇ ਮੂੰਹ ਵਿਚ ਦਵਾਈ ਦਾ ਚਮਚਾ ਪਾ ਦਿੰਦਾ ਹੈ । ਮੈਂ ਉਸ ਨੂੰ ਪਛਾਣ ਨਹੀਂ ਸਕਦਾ, ਕਿਉ ਕਿ ਮਰੀਆਂ ਅੱਖਾਂ ਬੁਖਾਰ ਦੇ ਨਾਲ ਬੰਦ ਹਨ, ਪਰ ਕਦ ਕਦੀ ਕਿਬ ਦੇ ਪਿਆਰ-ਭਰੇ ਹੱਥ ਮੈਨੂੰ ਆਪਣੇ ਮਰ ਦੇ ਤਦ ਅਨਭਵ ਹੁੰਦੇ ਹਨ । ਮੇਰੀ ਉਘਲਾਂਦੀ ਚੇਤਨਤਾ ਸ਼ੁਕਰਾਨੇ ਨਾਲ ਨਿਉਂ ਨਿਉਂ ਜਾ ਰਹੀ ਹੈ। ਕੁਝ ਚਿਰ ਮਗਰੋਂ ਮਕ ਮੱਠੀ ਪੈਂਦੀ ਹੈ, ਅਤ ਮਾੜੀਆਂ ਮਾੜੀਆਂ ਅੱਖਾਂ ਖੁਲਦੀਆਂ ਹਨ । ਕੀ ਵੇਖਦਾ ਹਾਂ ਕੁੱਬਾ ਸਰਾਣੇ ਬੈਠਾ ਮਰ ਮੱਥੇ ਤੇ ਹੱਥ ਫੇਰ ਰਿਹਾ ਹੈ ਅਤੇ ਉਸ ਦੀਆਂ ਸੰਘਣਆਂ ਮੁੱਛਾਂ ਵਿਚੋਂ ਓਹੀ ਅਜਬ ਮੁਸਕਾਨ ਛਣ ਛਣ ਕੇ ਮੇਰੀ, ਵਲ ਝਾਕ ਰਹੀ ਹੈ । ਫਿਰ ਮੈਨੂੰ ਕੁੱਬੇ ਦੇ ਬੁਲ ਹਿਲਦ ਨਜ਼ਰ ਆਉਂਦੇ ਹਨ ਅਤੇ ਬੜੀ ਮੱਧਮ ਜਹ ਅਵਾਜ਼ ਮੇਰੇ ਕੰਨ ਵਿਚ ਪੈਂਦੀ ਹੈ, ‘ਗੁਰੂ ਨਾਨਕ ਨੀ ਮਿਹਰੇ, ਬਾਬਾ ਤਰੁੱਠ ਪਿਐ ਬਸ ਹੁਣ ਵਲ ਹੋਇਆ ਸਮਝ ! ’’ ਮੈਂ ਸੁਕਰਾਨੇ ਦੇ ਦੇਸ਼ ਵਿਚ ਕੁੱਬੇ ਦੇ ਪੈਰੀਂ ਡਿਗਣ ਲਈ ਜ਼ੋਰ ਨਾਲ ਉਛਲਦਾ ਹਾਂ ਅਤੇ ਏਨੇ ਵਿਚ ਮੇਰੀ ਅੱਖ਼, ਖੁਲ ਜਾਂਦੀ ਹੈ । ਨੀਲੇ

੧੧੪