ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਸਮਾਨ ਵਿਚ ਤਾਰੇ ਚੁਪ ਚਾਪ ਪ੍ਰੋਤੇ ਹੋਏ ਸਨ ਅਤੇ ਮੈਂ ਕੁੱਬੇ ਦੀ ਪ੍ਰਬਲ ਸ਼ਖਸੀਅਤ ਦਾ ਢਾਹਿਆ ਝੰਬਿਆ ਉਨਾਂ ਵਲ ਝਾਕ ਰਿਹਾ ਸਾਂ। ਹੁਣ ਮੈਨੂੰ ਕੁੱਬਾ ਤਾਰਿਆਂ ਤੋਂ ਵੀ ਵਧ ਸੁੰਦਰ ਤੇ ਨਿਰਮਲ ਜਾਪ ਰਿਹਾ ਸੀ ।
ਸਵੇਰ ਹੁੰਦਿਆਂ ਹੀ ਮੈਂ ਕੁੱਬੇ ਦੀ ਹੱਟੀ ਤੇ ਗਿਆ ਅਤੇ ਸ਼ਰਮਾਂਦਿਆਂ ਸ਼ਰਮਾਂਦਿਆਂ ਕੁਝ ਫਲਾਂ ਲਈ ਕਿਹਾ | ਕੁਬੇ ਦੀਆਂ ਅਖਾ ਚਿੱਤ-ਨਸ਼ੇ ਨਾਲ ਗੁਟ ਸਨ ਅਤੇ ਉਸ ਦੀਆਂ ਮੁੱਛਾਂ ਵਿਚੋਂ ਝਾਕਦੀ ਮੁਸਕਾਨ ਅੱਤ, ਨਿੱਘੀ ਸੀ ।
--੦--
੧੧੫