ਪੰਨਾ:ਚੁਲ੍ਹੇ ਦੁਆਲੇ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਜਾਨ ਸਿੰਘ

ਪੰਜਾਬੀ ਸਾਹਿਤ ਦੇ ਕਹਾਣੀ-ਛੇਤਰ ਵਿਚ ਆਪ ਖੂਬ ਚਮਕੇ ਹਨੇ । ਕਹਾਣੀਆਂ ਦੇ ਤਿੰਨ ਸੰਹਿ ਹੁਣ ਤਕ ਪ੍ਰਕਾਸ਼ਤ ਕਰ ਚੁਕੇ ਹਨ। (੧) ‘ਦੁਖ ਸੁਖ’ (੨) ਦੁਖ ਸੁਖ ਤੋਂ ਪਿਛੋਂ (੩) ‘ਮਨੁਖ ਤੇ ਪਸੂ’ ।
ਆਪ ਦੇ ਵਿਚਾਰੇ ਅਗਾਂਹ-ਵਧੂ ਹਨ, ਭਾਵੇਂ ਇਨਕਲਾਬੀ ਨਹੀਂ । , ਪਛੜੀਆਂ ਤੇ ਡਿੱਗੀਆਂ ਸ਼੍ਰੇਣੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਦੇ ਹਨ । ਸਮਾਜ ਦੀਆਂ ਕੁਰੀਤੀਆਂ, ਉਣਤਾਈਆਂ, ਨੂੰ ਦੂਰ ਕਰਨਾ ਚਾਹੁੰਦੇ ਹਨ । ਕਹਾਣੀ ਵਿਚ ਬੋਲੀ ਮਾਂਜੀ ਸਵਾਰੀ ਲੋੜਦੇ ਹਨ । ਬਾਹਰੀ ਗੋਦ ਤੇ ਬਹੁਤ ਜ਼ੋਰ ਦੇਂਦੇ ਹਨ। ਸੇਖੋਂ ਜੀ ਵਾਲੀ ਮਨੋਵਿਗਿਆਨਕ ਸੂਝ ਨਹੀਂ।
{{gap} ‘ਪ੍ਰਾਹੁਣਾ’ ਆਪ ਦੀਆਂ ਚੰਗੀਆਂ ਕਹਾਣੀਆਂ ਵਿਚੋਂ ਹੈ । ਅਗਾਂਹ ਵਧੂ ਵਿਚਾਰਾਂ ਦਾ ਜੋ ਮੁਲ ਪਿੰਡਾਂ ਵਿਚ ਪੈਂਦਾ ਹੈ, ਉਸ ਦੀ ਸਫਲ ਤਸਵੀਰ ਖਿੱਚੀ ਹੈ । ਨੌਜੁਆਨ ਸਮਾਜਵਾਦੀ ਖਿਆਲਾਂ ਦਾ ਹੈ । ਸਮਾਜ, ਧਰਮ ਤੇ ਰਾਜ ਵਿਚ ਉਹ ਲੋੜੀਂਦੀਆਂ ਤਬਦੀਲੀਆਂ

੧੧੯