ਪੰਨਾ:ਚੁਲ੍ਹੇ ਦੁਆਲੇ.pdf/115

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਹੁੰਦਾ ਹੈ, ਜੋ ਮੁਲਕ ਨੂੰ ਉਚੇ ਪੱਧਰ ਤੇ ਲਿਆ ਟਿਕਾਉਣ। ਜ਼ੈਲਦਾਰ ਤੇ ਹੋਰ ਝੋਲੀ-ਚੁਕ ਉਸ ਨਾਲ ਮਿਲਵਰਤਨ ਕਰਨ ਦੀ ਥਾਂ ਉਸ ਦੀ ਵਿਰੋਧਤਾ ਕਰਦੇ ਹਨ । ਉਹ ਵਿਤਕਰੇ ਵਖੇਵੇਂ ਮਿਟਾਉਣੇ ਚਾਹੁੰਦਾ ਹੈ, ਪਰ ਪਛਾਂਹ-ਖਿੱਚੂ ਉਸ ਦਾ ਸਾਥ ਨਹੀਂ ਦੇਂਦੇ । ਕਹਾਣੀ-ਕਾਰ ਨੇ ਅਗਾਂਹ ਵਧੂ ਤੇ ਪਛਾਂਹ-ਖਿੱਚੂ ਵਿਚਾਰਾਂ ਦਾ ਭਲੀ ਭਾਂਤ ਟਾਕਰਾ ਕੀਤਾ ਹੈ । ਪ੍ਰਭਾਵ ਦੀ ਇਕਾਗਰਤਾ ਚੰਗੀ ਤਰ੍ਹਾਂ ਨਹੀਂ ਸੰਭਾਲੀ । ਜਗੀਰੋ ਦਾ ਨੌਜਵਾਨ ਵਲੇ ਪਿਆਰਝੁਕਾ ਕਹਾਣੀ ਦੇ ਵਾਤਾਵਰਣ ਵਿਚ ਵਾਧੂ ਜਿਹਾ ਭਾਸਦਾ ਹੈ। ਤੇ ਮੁਖ-ਪ੍ਰਭਾਵ ਨੂੰ ਕਮਜ਼ੋਰ ਬਣਾਉਂਦਾ ਹੈ । ਕਹਾਣੀ ਦਾ ਅਤੇ ਨਾਟਕੀ ਹੈ।


-(੦)-

੧੨੦