ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੌਜੁਆਨ ਹੁਣ ਗੱਡੇ ਦੇ ਬਰਾਬਰ ਪਹੁੰਚ ਚੁੱਕਾ ਸੀ । ਖੱਦਰ ਦੇ ਥੈਲੇ ਨੂੰ ਦੂਸਰੇ ਹੱਥ ਵਿਚ ਬਦਲਦਿਆਂ ਉਸ ਕਿਹਾ, ‘‘ ਬਈ ਸਰਦਾਰ, ਇਨ੍ਹਾਂ ਬੇਜ਼ਬਾਨਾਂ ਨੂੰ ਐਵੇਂ ਕਿਉ ਕਟੀ ਜਾਨਾਂ ? ’’
‘‘ ਕੰਮੀ ਚੁਤੇ ਨੇ ਕੋਈ ਉੱਤਰ ਨਾ ਦਿਤਾ, ਪਰ ਡੰਗਰਾਂ ਨੂੰ ਕੁੱਟਣੋਂ ਹਟ ਗਿਆ। ਤਖ਼ਤ ਸਿੰਘ ਹਾਲੀ ਵੀ ਚੜੇ ਨੂੰ ਗਾਲਾਂ ਕਢੀ ਜਾ ਰਿਹਾ ਸੀ । ਚੂੜੇ ਨੂੰ ‘ਸਰਦਾਰਾ’ ਆਖਿਆ ਜਾਂਦਾ ਸੁਣਕੇ ਉਸਹ ਵੱਟਿਆਂ। ਹਾਲੀ ਕੁਤ ਆਖਣਾ ਹੀ ਚਾਹੁੰਦਾ ਸੀ ਕਿ ਨੌਜ ਮਨ ਖੱਬੇ ਹੱਬ ਗੁਰਦੁਆਰੇ ਵਲ ਨੂੰ ਮੁੜ ਗਿਆ ! ਕੁਝ ਦੂਰ ਜਾ ਕੇ ਨੌਜੁਆਨ ਨੇ ਚੌੜੇ ਪੰਜ ਦੀ ਟੁੱਟੀ ਹੋਈ ਜੱਤੀ ਨੂੰ ਪੱਬ ਵਿਚ ਅਕੜਾ ਕੇ ਝਾੜਿਆ । ਦੋ ਤਿੰਨ ਬਰੀਕ ਰੋੜੇ, ਜੋ ਘਸੇ ਹੋਏ ਤਲੇ ਦੇ ਛੇਕ ਵਿਚੋਂ ਅੰਦਰ ਲੰਘ ਗਏ ਸਨ, ਉਥੋਂ ਦੀ ਹੀ ਕਰ ਗਏ । ਕਾਹਲੀ ਕਾਹਲੀ ਤੁਰਦਾ ਉਹ ਗੁਰਦੁਆਰੇ ਦੇ ਬਾਹਰਲੇ ਬੂਹੇ ਅੱਗੇ ਪਹੁੰਚਿਆ, ਜਿੱਥੇ ਜ਼ੈਲਦਾਰ ਸਾਹਿਬ ਤੇ ਭਾਈ ਸਾਹਿਬ ਕੁਝ ਗੱਲਾਂ ਕਰ ਰਹੇ ਸਨ । ਆਖ਼ਰੀ ਗੱਲ ਜੋ ਨੌਜਆਨ ਨੇ ਸੁਣੀ, ਉਹ ਸੀ :
‘‘ ਜ਼ੋਲਦਰ ਸਾਹਿਤ, ਦਿੱਤਾ ਤਰਖਾਣ ਸ਼ੱਕ ਆਦਮੀ ਹੈ । ਉਹਦੇ ਘਰ ਨਿੱਤ ਨਵੇਂ ਆਦਮੀ ਆਉਂਦੇ ਨੇ । ’’
‘‘ ਨੌਜਵਾਨ ਦੀ ‘ਫ਼ਤਹ' ਸੁਣ ਕੇ ਦੋਵੇਂ ਤ੍ਰਬਕ ਕੇ ਚੁੱਪ ਕਰ ਗਏ । ਨੌਜਵਾਨ ਨੇ ਲਿਬਾਸ ਤੋਂ ਪਛਾਣਦਿਆਂ ਭਾਈ ਜੀ ਨੂੰ ਪੁਛਿਆ, ‘‘ ਭਾਈ ਜੀ, ਕਮੀਆਂ ਦੀ ਪੱਤੀ ਕਿਹੜੀ ਜੋ ? ’’ਤਾਂ ਭਾਈ ਜੀ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਜ਼ੈਲਦਾਰ ਸਾਹਿਬ ਨੇ ਸਵਾਲ ਕੀਤਾ, “ਕੀਹਦੇ ਜਾਣਾ ਓਏ ਤੂੰ ?
ਆਉਣ ਵਾਲੇ ਦੇ ਮੂੰਹੋਂ ਨਿਕਲ ਗਿਆ, ‘‘ ਭਾਈ ਜੀ, ਮੈਂ ਕੰਮੀਆਂ ਦੀ ਪੱਤੀ ਜਾਣਾ ਹੈ, ਕਿਸੇ ਦੇ । ’’
ਗੁੱਸੇ ਵਿਚ ਲਾਲ ਪੀਲਾ ਹੋਇਆ ਜ਼ੈਲਦਾਰ, ਹਾਲੀ ਕੁਝ ਕੜਕਣਾ ਹੀ ਚਾਹੁੰਦਾ ਸੀ ਭਾਈ ਹਰੀ ਗੱਜ ਉਠੇ, ‘‘ ਭਾਈ ਜੀ

੧੨੨