ਪੰਨਾ:ਚੁਲ੍ਹੇ ਦੁਆਲੇ.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਸਾਹਿਬ ਵਾਜ ਤੇ ਲੱਗੇ ਬਟੇਰੇ ਵਾਂਗ ਬੋਲ ਉਠੇ, ‘‘ ਗੁਰਦੁਆਰੇ ਵਿਚ ਤੇ ਤੁਹਾਡੇ ਲਈ ਥਾਂ ਨਹੀਂ ਪਿੰਡ ਦੀ ਖਬੀ ਬਾਹੀ ਕੰਮੀਆਂ ਦੀ ਪੱਤੀ ਹੈ ਤੇ ਉਦੋਂ ਪਰੇ, ਬਾਹਰ-ਵਾਰ ਚੂੜਿਆਂ ਦੀ ਠੱਠੀ । ਓਥੇ ਤੈਨੂੰ ਤੇਰੇ ਜਾਤ-ਭਰਾ ਮਿਲ ਪੈਣਗੇ । ’’
‘‘ ਸਤਿ ਸ੍ਰੀ ਅਕਾਲ” ਕਹਿ ਕੇ ਜਦ ਉਹ ਕੰਮੀਆਂ ਦੀ ਪੱਤੀ ਵੱਲ ਤੁਰਿਆ ਤਾਂ ਭਾਈ ਸਾਹਿਬ ਕਹਿ ਰਹੇ ਸਨ, ‘‘ ਨਾਸਤਕ ਹਨ, ਨਾਸਤਕ, ਜਾਤ ਨਹੀਂ ਮੰਨਦੇ, ਧਰਮ ਭ੍ਰਿਸ਼ਟ ਕਰਦੇ ਫਿਰਦੇ ਨੇ। ’’
ਜ਼ੈਲਦਾਰ ਸਾਹਿਬ ਕੁਝ ਹੋਰ ਸੋਚ ਰਿਹਾ ਸੀ। ਸਾਹਮਣੇ ਘਰੋਂ ਕਰਮੁ ਨੂੰ ਵਾਜ ਮਾਰੀ ਤੇ ਕੰਨ ਵਿਚ ਕੁਝ ਕਹਿ ਕੇ ਉਸ ਨੂੰ ਨੌਜੁਆਨ ਦੇ ਮਗਰ ਪਰਛਾਵੇਂ ਵਾਂਗ ਲਾ ਦਿੱਤਾ।
ਕੰਮੀਆਂ ਦੀ ਪੱਤੀ ਮੋੜ ਤੇ ਮੁੰਡੇ ਖੁੰਡੇ ਖੇਡ ਰਹੇ ਸਨ। ਨੌਜੁਆਨ ਨੇ ਪੁੱਛਿਆ, ‘‘ ਕੋਈ ਕੇਹਰ ਸਿੰਘ ਹੈ ਇਸ ਪੱਤੀ ਵਿਚ ?
ਮੁੰਡੇ ਖੇਡ ਛਡ ਕੇ ਕੱਠੇ ਹੋ ਗਏ । ਸੋਚ ਸੋਚ ਕੇ ਤੇ ਇਕ ਦੂਸਰੇ ਨੂੰ ਪੁਛ ਪੁਛ ਕੇ ਕਹਿਣ ਲੱਗੇ, “ਕੇਹਰ ਸਿੰਘ ਤੇ ਇਥੇ ਕੋਈ ਨਹੀਂ, ਹਾਂ ਕੇਹਰ ਸਿੰਘ ਜੱਟ ਦੂਸਰੀ ਪੱਤੀ । ’’
‘‘ ਲਾਲ ਸਿੰਘ ? ’’ ਉਸ ਫੇਰ ਪੁਛਿਆ ।
‘‘ਉਹ ਤੇ ਸਾਰੇ ਪਿੰਡ ਵਿਚ ਕੋਈ ਨਹੀਂ ਇਕ ਸਿਆਣੇ ਮੁੰਡੇ ਨੇ ਕਿਹਾ।’’
‘‘ ਕੋਈ ਨਾਮਾ, ਸੰਤੂ, ਹੱਸੂ, ਚਾਘਾ, ਦੌਲਾ ਕੋਈ ਨਹੀਂ ?
‘‘ ਸੰਤੂ ਤੇ ਹੈਗਾ ਇਕ”, ਇਕ ਮੁੰਡੇ ਆਖਿਆ ।
ਕਰਮੂ ਜਿਹੜਾ ਹੁਣ ਉਥੇ ਪਹੁੰਚ ਚੁੱਕਾ ਸੀ, ਬੋਲ ਉਠਿਆ ‘‘ ਸੰਤੂ ਕਿਹੜਾ ਓਏ ਰਹਿਮਿਆਂ ?
‘‘ ਭਾਉ, ਉਹ ਸੰਤੂ ਸਿਹੁੰ ਪੈਂਚ
‘‘ ਹਾਂ ਹੋ, ਠੀਕ ਆ ਸੰਤਾ, ਮਹਿਰਾ ’’ ।
‘‘ ਤੇ ਤੂੰ, ਮੁੱਖ, ਉਨ੍ਹਾਂ ਦੇ ਘਰ ਜਾਣਾ ਵਾ। ਆ ਮੈਂ ਛਡ ਆਵਾਂ ਤੈਨੂੰ,ਭਾਉ ’’ ਕਰਮੂ ਨੇ ਆਖਿਆ ਤੇ ਉਸਨੂੰ ਮਗਰ ਲੈ ਤੁਰਿਆਂ

੧੨੪