ਪੰਨਾ:ਚੁਲ੍ਹੇ ਦੁਆਲੇ.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


“ਜਿਉਂਦਾ ਰਹਿਣ ਨਾਲ ਸੰਬੰਧਤ ਹਨ । ਜੀਉਂਦਾ ਰਹਿਣ ਤੋਂ ਮੇਰਾ ਭਾਵ ਪ੍ਰਾਣਾਂ ਦੀ ਰਖਿਆ ਹੈ । ਕੁੱਲੀ, ਜੁੱਲੀ, ਗੁੱਲ, ਪਾਣਾਂ ਦੀ ਰਖਿਆ ਦੇ ਸਾਧਨ ਹਨ ਤੇ ਮਨੁਖ ਦੇ ਸਾਰੇ ਕਰਮ ਸਣੇ ਧਰਮ ਦੇ ਇਸ ਨਾਲ ਸੰਬੰਧਤ ਹਨ | ਕਰਮਾਂ ਤੋਂ ਕਲ ਉਪਜਦੀ ਹੈ ਤੇ ਕਲਾ ਸੁਹਜ ਸੁਆਦ ਦਿੰਦੀ ਹੈ । ਪਰ ਇਹ ਕਲਾ, ਇਹ ਸੁਹਜ-ਸੁਆਦ, ਇਹ ਕਰਮ, ਇਹ ਧਰਮ, ਸਭ ਦਾ ਪ੍ਰਯੋਜਨ ਜੀਵਨ-ਰਖਿਆ ਹੈ । ਇਹ ਕੋਈ ਹੈਰਾਨੀ ਕਰਨ ਵਾਲੀ ਅਤਿਕਥਨੀ ਨਹੀਂ ਹੈ । ਏਥੋਂ ਤਕ ਕਿ ਕਿਸੇ ਮਨੁਖ ਦੀ ਆਤਮ ਹਤਿਆ, ਜਾਂ ਕਿਸੇ ਅਸੂਲ ਲਈ ਸ਼ਹੀਦੀ ਤੇ ਮਰਨ-ਬ੍ਰਤ ਨਾਲ ਜੀਵਣ ਨੂੰ ਅੰਤ ਕਰਨਾ ਵੀ ਜੀਵਣ ਰਖਿਆ ਨੂੰ ਹੀ ਨਿਸ਼ਾਨਾ ਰਖਦਾ ਹੈ । ਇਹ ਵੇਖਣ ਵਿਚ ਸਾਫ਼ ਝੂਠਾ ਬਿਆਨ ਤੇ ਇਕ ਬੇਹੁਦਾ ਖਿਆਲ , ਇਕ ਅਸਲੀ ਮਨੋਵਿਗਿਆਨਕ ਤੇ ਬਾਇਓਲਾਜੀਕਲ-ਜੀਵਣ-ਵਿਗਿਆਨੀ-ਸਚਿਆਈ ਉਤੇ ਨਿਰਭਰ ਹੈ |
ਮਨੁਖ ਦੀਆਂ ਹੋਰਨਾਂ ਕਿਰਤਾਂ ਵਾਂਗ ਕਹਾਣੀ ਵੀ ਮਨੁਖ ਦੇ ਜਿਉਂਦਾ ਰਹਿਣ ਨਾਲ ਸੰਬੰਧ ਰੱਖਦੀ ਹੈ। ਇਹ ਜਿਉਂਦਾ ਰਹਿਣਾ ਇਕ ਖਾਸ ਚੁਗਿਰਦੇ ਵਿਚ ਵਾਪਰਦਾ ਹੈ । ਇਸ ਚੁਗਿਰਦੇ ਵਿਚ ਮਿੱਟੀ, ਪਾਣੀ, ਅੱਗ, ਹਵਾ ਤੇ ਇਨਾਂ ਦੇ ਸੰਬੰਧ ਤੋਂ ਉਪਜੇ ਬੇਅੰਤ ਪਦਾਰਥ ਪਸ਼ੂ, ਪੰਛੀ, ਮਨੁਖ, ਤੀਵੀਆਂ, ਰਾਤੀ, ਰੂਤੀ, ਥਿਤੀ, ਵਾਰ, ਪਵਣ, ਪਾਣੀ, ਅਗਨੀ, ਪਾਤਾਲ, ਧਰਤੀ ਜੀਅ', ਅਨੇਕਾਂ ਹੀ ਚੀਜ਼ਾਂ ਏਸ ਧਰਮਸ਼ਾਲ' ਵਿਚ ਨੇਮਾਂ ਵਿਚ ਬੱਧੇ, ਮਨਖ ਲਈ ਗਿਰਦਾ ਬਣਾਉਂਦੇ ਹਨ । ਇਸ ਚੁਗਿਰਦੇ ਵਿਚ ਮਨਖ ਵੀ ਨੇਮਾਂ ਵਿਚ ਬੱਝਾ ਆਪਣੀ ਉਮਰ ਭੋਗਣ ਲਈ ਖਾਣ, ਹੰਢਾਣ ਤੇ ਰਹਿਣ ਦੇ ਸਾਧਨ ਪੈਦਾ ਕਰਦਾ ਸਦਾ ਇਸ ਚਕਰ ਵਿਚ ਪਇਆ ਰਹਿੰਦਾ ਹੈ-ਸਵੇਰ ਹੋਈ,

੧੩